ਬੰਦ ਕਰੋ

ਦਿਲਚਸਪੀ ਦੇ ਸਥਾਨ

ਕਿਲ੍ਹਾ ਮੁਬਾਰਕ

ਕਿਲ੍ਹਾ ਮੁਬਾਰਕ

ਕਿਲ੍ਹਾ ਮੁਬਾਰਕ

ਇਤਿਹਾਸਕਾਰਾਂ ਅਨੁਸਾਰ ਬਠਿੰਡਾ ਦਾ ਕਿਲ੍ਹਾ ਰਾਜਾ ਵਿਨੇ ਪਾਲ ਨੇ ਬਣਾਇਆ ਸੀ ਅਤੇ ਇਸ ਦਾ ਨਾਮ ਵਿਕਰਮਗੜ੍ਹ ਕਿਲ੍ਹਾ ਰੱਖਿਆ । ਉਸ ਪਿਛੋਂ ਰਾਜਾ ਜੈਪਾਲ ਨੇ ਕਿਲ੍ਹੇ ਦਾ ਨਾਂ ਜੈਪਾਲਗੜ੍ਹ ਕਰ ਦਿੱਤਾ । ਮੱਧ-ਕਾਲ ਵਿੱਚ ਭੱਟੀ ਰਾਓ ਰਾਜਪੂਤ ਨੇ ਕਿਲ੍ਹੇ ਨੂੰ ਨਵੇਂ ਸਿਰਿਓ ਬਣਾਇਆ ਤੇ ਕਿਲ੍ਹੇ ਦਾ ਨਾਮ ਭੱਟੀ ਵਿੰਡਾ ਰੱਖਿਆ। ਇਸ ਕਰ ਕੇ ਸ਼ਹਿਰ ਦਾ ਨਾਂ ਪਹਿਲਾਂ ਭਟਿੰਡਾ ਅਤੇ ਫਿਰ ਬਠਿੰਡਾ ਪਿਆ। ਜਦੋਂ 1707 ਵਿੱਚ ਗੁਰੂ ਗੋਬਿੰਦ ਸਿੰਘ ਜੀ ਕਿਲ੍ਹੇ ਵਿੱਚ ਆਏ ਤਾਂ ਕਿਲ੍ਹੇ ਦਾ ਨਾਮ ਕਿਲਾ ਗੋਬਿੰਦਗੜ੍ਹ ਪੈ ਗਿਆ। ਮੌਜੂਦਾ ਸਮੇਂ ਇਸ ਨੂੰ ਕਿਲ੍ਹਾ ਮੁਬਾਰਕ ਆਖਿਆ ਜਾਂਦਾ ਹੈ ।  ਕਿਲ੍ਹਾ ਮੁਬਾਰਕ ਵਿਚਲਾ ਰਾਣੀ ਮਹਿਲ ਬਹੁਤ ਖੂਬਸੂਰਤ ਹੈ ਜਿਸ ਤੇ ਚਿੱਤਰਕਾਰੀ ਦੀ ਦਿੱਖ ਵੀ ਦੇਖਣ ਵਾਲੀ ਹੈ ।

ਰਜ਼ੀਆ ਸੁਲਤਾਨ ਜਦੋਂ 1239 ਵਿੱਚ ਗਵਰਨਰ ਅਲਤੂਨੀਆਂ ਦੀ ਬਗ਼ਾਵਤ ਦਬਾਉਣ ਵਾਸਤੇ ਬਠਿੰਡਾ ਆਈ ਤਾਂ ਉਸ ਨੂੰ ਅਲਤੂਨੀਆਂ ਨੇ ਬਠਿੰਡਾ ਕਿਲ੍ਹੇ ਵਿੱਚ ਕੈਦ ਕਰ ਲਿਆ ਸੀ। ਕਰੀਬ ਦੋ ਮਹੀਨੇ ਉਹ ਇੱਥੇ ਕਿਲ੍ਹੇ ਵਿਚਲੇ ਰਾਣੀ ਮਹਿਲ ਵਿੱਚ ਕੈਦ ਰਹੀ ਸੀ । ਇਤਿਹਾਸਕਾਰਾਂ ਅਨੁਸਾਰ ਰਜ਼ੀਆ ਸੁਲਤਾਨ ਰਾਣੀ ਮਹਿਲ ਦੀ ਖਿੜਕੀ ਵਿੱਚ ਬੈਠ ਕੇ ਸ਼ਾਮ ਵਕਤ ਮੀਨਾ ਬਾਜ਼ਾਰ ਦਾ ਨਜ਼ਾਰਾ ਤੱਕਿਆ ਕਰਦੀ ਸੀ। ਰਜ਼ੀਆ ਸੁਲਤਾਨ ਬਠਿੰਡਾ ਦੀ ਮਸਜਿਦ ਵਿੱਚ ਨਮਾਜ਼ ਪੜ੍ਹਨ ਜਾਇਆ ਕਰਦੀ ਸੀ।

 

 

ਤਖ਼ਤ ਸ੍ਰੀ ਦਮਦਮਾ ਸਾਹਿਬ

ਤਖ਼ਤ ਸ੍ਰੀ ਦਮਦਮਾ ਸਾਹਿਬ

ਤਖ਼ਤ ਸ੍ਰੀ ਦਮਦਮਾ ਸਾਹਿਬ

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਸਿੱਧ ਅਸਥਾਨ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ ) ਲੱਗਭੱਗ 28 ਕਿਲੋਮੀਟਰ ਦੂਰੀ ਤੇ ਸਥਿਤ ਹੈ । ਇਸ ਸਥਾਨ ਨੂੰ ਸਿੱਖਾਂ ਦੀ ਕਾਸ਼ੀ ਵੀ ਕਿਹਾ ਜਾਂਦਾ ਹੈ ।  ਡੱਲੇ ਸਿੱਖ ਦਾ ਪ੍ਰੇਮ ਦੇਖਕੇ ਕਲਗੀਧਰ ਨੇ ਇੱਥੇ ਕ਼ਰੀਬ ਸਾਢੇ ਨੌ ਮਹੀਨੇ ਨਿਵਾਸ ਕੀਤਾ। ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਨੂੰ ਨਾਲ ਲੈ ਕੇ ਇਸ ਥਾਂ ਦਿੱਲੀ ਤੋਂ ਦਰਸ਼ਨ ਕਰਨ ਲਈ ਇਸ ਸਥਾਨ ਤੇ ਆੲੇ। ਦਸ਼ਮੇਸ਼ ਪਿਤਾ ਨੇ ਇਸੇ ਥਾਂ ਆਤਮਿਕ ਸ਼ਕਤੀ ਨਾਲ ਆਪਣੇ ਅਨੁਭਵ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਪਾਠ ਲਿਖਵਾਇਆ । ਫੂਲਵੰਸ਼ ਦੇ ਰਤਨ ਤਿਲੋਕ ਸਿੰਘ ਤੇ ਰਾਮ ਸਿੰਘ ਜੀ ਨੇ ਇੱਥੇ ਹੀ ਦਸ਼ਮੇਸ਼ ਪਿਤਾ ਤੋਂ ਅੰਮ੍ਰਿਤ ਪਾਨ ਕੀਤਾ। ਇਸ ਜੰਗਲੀ ਖੇਤਰ ਨੂੰ ਹਰਾ ਭਰਾ ਕਰਨ ਦਾ ਵਰ ਵੀ ਇਸੇ ਥਾਂ ਬਖਸ਼ਿਆ ਹੈ ।

ਇੱਥੇ ਵਿਸਾਖੀ ਨੂੰ ਭਾਰੀ ਮੇਲਾ ਲੱਗਦਾ ਹੈ ।  ਇਸ ਜਗ੍ਹਾ ਤੇ ਸੰਤ ਅਤਰ ਸਿੰਘ ਜੀ ਨੇ ਵੀ ਸੇਵਾ ਕਰਵਾਈ । ਦਮਦਮਾ ਸਾਹਿਬ ਸਿੱਖ ਲਿਖਾਰੀਆਂ ਤੇ ਗਿਆਨੀਆਂ ਦੀ ਟਕਸਾਲ ਹੈ ।  ਇਹ ਸਥਾਨ ਰੇਲਵੇ ਸਟੇਸ਼ਨ ਮਾਈਸਰਖਾਨਾ, ਰਾਮਾਂ ਅਤੇ ਮੌੜ ਤੋਂ ਲਗਭੱਗ ਇਕੋ ਜਿਹੀ ਦੂਰੀ ਤੇ ਹੈ ।

 

 

 

 

ਮਾਈਸਰ ਖਾਨਾ ਮੰਦਰ

ਮਾਈਸਰ ਖਾਨਾ ਮੰਦਰ

ਮਾਈਸਰ ਖਾਨਾ ਮੰਦਰ

ਮਾਈਸਰ ਖਾਨਾ ਮੰਦਰ, ਬਠਿੰਡਾ ਤੋਂ ਲੱਗਭੱਗ 29 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ । ਇਹ ਮੰਦਰ ਦੇਵੀ ਦੁਰਗਾ ਅਤੇ ਜਵਾਲਾ ਜੀ ਨੂੰ ਸਮਰਪਿਤ ਹੈ । ਇਸ ਜਗ੍ਹਾ ਤੇ ਸਾਲ ਵਿੱਚ ਦੋ ਵਾਰ ਨਰਾਤਿਆ ਵਿੱਚ ਛੱਠ ਨੂੰ ਭਾਰੀ ਮੇਲਾ ਲੱਗਦਾ ਹੈ ਅਤੇ ਲੱਖਾਂ ਦੀ ਗਿਣਤੀ ਵਿੱਚ ਭਗਤ ਜਵਾਲਾ ਮਾਤਾ ਜੀ ਦੀ ਜੋਤ ਦੇ ਦਰਸ਼ਨਾਂ ਲਈ ਆਉਂਦੇ ਹਨ ।

 

 

 

 

 

 

ਬੀੜ ਤਾਲਾਬ ਚਿੜੀਆ ਘਰ

ਬੀੜ ਤਾਲਾਬ ਚਿੜੀਆ ਘਰ

ਬੀੜ ਤਾਲਾਬ ਚਿੜੀਆ ਘਰ

ਬੀੜ ਤਾਲਾਬ ਚਿੜੀਆ ਘਰ ਬਠਿੰਡਾ ਸ਼ਹਿਰ ਤੋਂ ਲੱਗਭੱਗ 6 ਕਿ.ਮੀ. ਦੀ ਦੂਰੀ ਤੇ ਸਥਿਤ ਹੈ । ਇੱਥੇ ਬੱਚਿਆਂ ਦੇ ਮਨੋਰੰਜਨ ਲਈ ਝੂਲੇ, ਪਾਰਕ, ਰੇਲ  ਸਵਾਰੀ ਦੀ ਵਿਵਸਥਾ ਹੈ । ਇਸ ਪਾਰਕ ਦੇ ਹਰੇ ਭਰੇ ਮੈਦਾਨ ਪਿਕਨਿਕ ਸਪਾਟ ਦੇ ਰੂਪ ਵਿੱਚ ਲੋਕਾਂ ਲਈ ਮਨਭਾਉਂਦੇ ਹਨ । ਇਸ ਤੋਂ ਇਲਾਵਾ ਇਸ ਜਗ੍ਹਾਂ ਤੇ ਚਿੜੀਆ ਘਰ ਵੀ ਹੈ ।

 

 

 

 

 

ਰੋਜ਼ ਗਾਰਡਨ

ਰੋਜ਼ ਗਾਰਡਨ

ਰੋਜ਼ ਗਾਰਡਨ

ਰੋਜ਼ ਗਾਰਡਨ  ਲਗਭੱਗ 10 ਏਕੜ ਦਾ ਬਾਗ ਹੈ । ਇਹ ਇੱਕ ਮਸ਼ਹੂਰ ਪਿਕਨਿਕ ਸਥਾਨ ਹੈ, ਇਸ ਦਾ ਅਨੰਦ ਲੈਣ ਦਾ ਸਭ ਤੋਂ ਵਧੀਆ ਸਮਾਂ ਸਰਦੀਆਂ ਵਿੱਚ ਹੁੰਦਾ ਹੈ, ਜਦੋਂ ਗੁਲਾਬ ਕੁਦਰਤੀ ਤੌਰ ਤੇ ਸੁੰਦਰ ਫੁੱਲਾਂ ਵਿੱਚ ਵਧਦੇ ਹਨ ਜੋ ਮਾਹੌਲ ਵਿੱਚ ਸ਼ਾਨਦਾਰ ਰੰਗ ਅਤੇ ਸੁਗੰਧ ਵਧਾਉਂਦੇ ਹਨ । ਰੋਜ਼ ਗਾਰਡਨ, ਬਠਿੰਡਾ ਥਰਮਲ ਪਲਾਂਟ ਦੇ ਨੇੜੇ ਸਥਿਤ ਅਤੇ ਸ਼ਹਿਰ ਦੇ ਵਿਚੋ ਵਿੱਚ ਸਥਿਤ ਹੈ ।

 

 

 

 

 

ਜੋਗਰ ਪਾਰਕ

ਜੋਗਰ ਪਾਰਕ

ਜੋਗਰ ਪਾਰਕ

 

ਜੋਗਰ ਪਾਰਕ ਰੋਜ਼ ਗਾਰਡਨ ਦੇ ਬਿਲਕੁਲ ਨਾਲ ਸਥਿਤ ਹੈ, ਇਸ ਜਗ੍ਹਾ ਤੇ ਲੋਕੀ ਸਵੇਰੇ ਅਤੇ ਸ਼ਾਮ ਨੂੰ ਸੈਰ ਕਰਦੇ ਹਨ । ਇਸ ਜਗ੍ਹਾ ਤੇ ਸਾਈਕਲ ਸਵਾਰਾਂ ਅਤੇ ਪੈਦਲ ਚੱਲਣ ਵਾਲਿਆਂ ਲਈ ਵੱਖਰੇ ਵੱਖਰੇ ਟਰੈਕ ਬਣੇ ਹੋਏ ਹਨ । ਇੱਥੇ ਇੱਕ ਓਪਨ ਏਅਰ ਜਿਮ ਵੀ ਹੈ ।

 

 

 

 

 

 

ਨੈਸ਼ਨਲ ਫਰਟੀਲਾਈਜ਼ਰ ਲਿਮਟਿਡ

ਨੈਸ਼ਨਲ ਫਰਟੀਲਾਈਜ਼ਰ ਲਿਮਟਿਡ

ਨੈਸ਼ਨਲ ਫਰਟੀਲਾਈਜ਼ਰ ਲਿਮਟਿਡ

ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਖਾਦ ਬਣਾਉਣ ਦੀ ਫੈਕਟਰੀ ਹੈ, ਜੋ ਕਾਫ਼ੀ ਵੱਡੇ ਏਰੀਏ ਵਿੱਚ ਫੈਲੀ ਹੋਈ ਹੈ । ਇਹ ਫੈਕਟਰੀ ਇੱਕ ਦਿਨ ਵਿੱਚ 1550 ਮੀਟ੍ਰਕ ਟਨ ਖਾਦ ਤਿਆਰ ਕਰਦੀ ਹੈ ।  ਇਸ ਫੈਕਟਰੀ ਦਾ ਜ਼ਿਲ੍ਹਾ ਬਠਿੰਡਾ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਹੈ । ਇਸ ਫੈਕਟਰੀ ਦਾ ਆਪਣਾ ਰਿਹਾਇਸ਼ੀ ਖੇਤਰ ਵੀ ਹੈ ਜਿਸ ਜਗ੍ਹਾ ਤੇ ਫੈਕਟਰੀ ਵਿੱਚ ਕੰਮ ਕਰਦੇ ਅਧਿਕਾਰੀਆਂ/ ਕਰਮਚਾਰੀਆਂ ਲਈ ਬਹੁਤ ਵਧੀਆ ਮਕਾਨ, ਗਾਰਡਨ ਅਤੇ ਖੇਡ ਮੈਦਾਨ ਬਣੇ ਹੋਏ ਹਨ ।

 

 

 

 

 

 

ਗੁਰੂ ਹਰਗੋਬਿੰਦ ਥਰਮਲ ਪਲਾਂਟ

ਗੁਰੂ ਹਰਗੋਬਿੰਦ ਥਰਮਲ ਪਲਾਂਟ

ਗੁਰੂ ਹਰਗੋਬਿੰਦ ਥਰਮਲ ਪਲਾਂਟ

ਗੁਰੂ ਹਰਗੋਬਿੰਦ ਥਰਮਲ ਪਲਾਂਟ ਬਠਿੰਡਾ ਬਰਨਾਲਾ ਸੜਕ ਤੇ ਬਠਿੰਡਾ ਤੋਂ ਲਗਭੱਗ 20-22 ਕਿਲੋਮੀਟਰ ਦੂਰੀ ਤੇ ਹੈ । ਇਸ ਥਰਮਲ ਪਲਾਂਟ ਵਿੱਚ ਬਿਜਲੀ ਪੈਦਾ ਕਰਨ ਲਈ ਚਾਰ ਯੂਨਿਟ ਲੱਗੇ ਹੋਏ ਹਨ ਹਰੇਕ ਯੂਨਿਟ ਦੀ ਬਿਜਲੀ ਪੈਦਾ ਕਰਨ ਦੀ ਸਮਰੱਥਾ 210 ਮੈਗਾਵਾਟ ਹੈ ।