ਬੰਦ ਕਰੋ

ਬਠਿੰਡਾ ਏਅਰਪੋਰਟ

ਏਅਰਪੋਰਟ ਅਥਾਰਟੀ ਆਫ਼ ਇੰਡੀਆ,
ਸਿਵਲ ਏਨਕਲੇਟ, ਵਿਰਕ ਕਲਾਂ
ਬਠਿੰਡਾ ।
ਪੰਜਾਬ-151201
ਦਫ਼ਤਰ 0164-2865302
ਫੈਕਸ 01642865301
ਈ.ਮੇਲ apdbti@aai.aero

ਭਾਰਤ ਦੇ ਹਵਾਈ ਅੱਡਾ ਅਥਾਰਟੀ ਇੱਕ ਪਬਲਿਕ ਸੈਕਟਰ ਹੈ ਜੋ ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਭਾਰਤ ਸਰਕਾਰ ਦੇ ਅਧੀਨ ਹੈ। ਇਸ ਸੰਗਠਨ ਨੂੰ ਦੇਸ਼ ਵਿੱਚ ਜ਼ਮੀਨੀ ਅਤੇ ਹਵਾਈ ਵਿਸਥਾਰ ਤੇ ਨਾਗਰਿਕ ਹਵਾਬਾਜ਼ੀ ਬੁਨਿਆਦੀ ਢਾਂਚੇ ਨੂੰ ਬਣਾਉਣ, ਅਪਗ੍ਰੇਡਿੰਗ ਕਰਨ, ਸਾਭ ਸੰਭਾਲ ਅਤੇ ਪ੍ਰਬੰਧਨ ਦੀ ਜਿਮੰਵਾਰੀ ਸੌਪੀ ਗਈ ਹੈ। ਏ.ਏ. ਆੲ. ਹਵਾਈ ਅੱਡੇ ਵਿੱਚ ਕੰਮ ਕਰ ਰਹੀਆਂ ਵੱਖ ਵੱਖ ਏਜੰਸੀਆਂ ਦਰਮਿਆਨ ਤਾਲਮੇਲ ਵੀ ਕਰਦਾ ਹੈ । ਏ.ਏ.ਆਈ ਦਾ ਮੁੱਖ ਕੰਮ ਭਾਰਤ ਵਿੱਚ ਅੰਤਰਰਾਸ਼ਟਰੀ ਅਤੇ ਘਰੇਲੂ ਹਵਾਈ ਅੱਡਿਆਂ ਅਤੇ ਸਿਵਲ ਏਨਕਲੇਵ ਦੇ ਡਿਜ਼ਾਇਨ, ਵਿਕਾਸ, ਸੰਚਾਲਨ ਅਤੇ ਸਾਭ ਸੰਭਾਲ ਕਰਨਾ ਹੈ ।

 

ਵਿਭਾਗ ਦੁਆਰਾ ਮੁਹੱਈਆ ਕੀਤੀਆਂ ਜਾਂਦੀਆਂ ਸੇਵਾਵਾਂ

ਬਠਿੰਡਾ ਹਵਾਈ ਅੱਡੇ ਤੇ ਉਪਰੇਸ਼ਨ ਏਰੀਆ, ਜਿਸ ਵਿੱਚ ਰਨਵੇ ਅਤੇ ਟੈਕਸੀ ਰਸਤੇ ਸ਼ਾਮਲ ਹਨ , ਨੂੰ ਆਈ.ਏ.ਐਫ ਦੁਆਰਾ ਦੇਖਿਆ ਜਾਂਦਾ ਹੈ। ਏ.ਏ.ਆਈ ਪੈਸੇੱਜਰ ਟਰਮੀਨਲ ਇਮਾਰਤ, ਏਅਰ ਵਿੱਚ ਉਪਰਾਲੇ ਖੇਤਰ ਦਾ ਪ੍ਰਬੰਧ ਕਰਦਾ ਹੈ ਜਿਥੇ ਮੁਸਾਫਿਰਾਂ ਨੂੰ ੲਅਰ ਕਰਾਫਟ ਅਤੇ ਲੈੱਡ ਸਾਈਡ ਏਰੀਆ ਤੋਂ ਉਤਾਰਿਆ ਜਾਂਦਾ ਹੈ । ਟਰਮੀਨਲ ਬਿਲਡਿੰਗ ਵਿੱਚ ਯਾਤਰੀਆਂ ਦੇ ਆਰਾਮ ਅਤੇ ਲੋੜਾਂ ਜਿਵੇ ਸੀਟਾਂ ਪਖਾਨਾ ਸੁਵਿਧਾਵਾਂ ਪੀਣ ਵਾਲੇ ਪਾਣੀ, ਸਮਾਨ ਢੋਣ ਵਾਲੀਆਂ ਟਰਾਲੀਆਂ ਸਨੈਕ ਬਾਰ ਦੀ ਸੰਭਾਲ ਕੀਤੀ ਜਾਂਦੀ ਹੈ ਜਮੀਨ ਵਾਲੇ ਪਾਸ ਕਾਰ ਪਾਰਕਿੰਗ ਅਤੇ ਕਾਰ ਕਿਰਾਏ ਤੇ ਕਰਨ ਦੀਆਂ ਸਹੂਲਤਾਂ ਉਪਲੱਬਧ ਹਨ ।

ਏ.ਏ.ਆਈ ਨੇ ਹਵਾਈ ਅੱਡੇ ਦੇ ਸੁਰੱਖਿਆ ਯੂਨਿਟ ਲਈ ਸੀ.ਸੀ.ਟੀ. ਵੀ ਐਕਸ ਬਿਸ ਅਤੇ ਏਅਰ ਲਾਈਨਜ਼ ਦੇ ਸਾਧਨਾਂ ਵਿੱਚ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਹੈ।

    • ਬਠਿੰਡਾ ਹਵਾਈ ਅੱਡੇ ਤੇ ਮਿਤੀ 11/12/2016 ਤੋਂ ਹਵਾਈ ਉਡਾਣਾ ਸ਼ੁਰੂ ਕੀਤੀਆ ਗਈਆਂ । ਸੁਰੂ ਵਿੱਚ ਏਅਰ ਗਠਜੋੜ ਉਡਾਣਾ ਹਫ਼ਤੇ ਵਿੱਚ ਤਿੰਨ ਵਾਰ ਦਿੱਲੀ ਅਤੇ ਬਠਿੰਡਾ ਵਿਚਾਲੇ ਚਲਾਈਆ ਗਈਆ ।
    • ਆਰ.ਸੀ.ਐਸ. ਯੂ ਡੀ ਏ ਐਨ ਲਈ ਐਮ.ਓ ਯੂ ਪੰਜਾਬ ਸਰਕਾਰ, ਸ਼ਹਿਰੀ ਹਵਾਬਾਜ਼ੀ ਮੰਤਰਾਲਾ (ਭਾਰਤ ਸਰਕਾਰ)ਅਤੇ ਭਾਰਤੀ ਹਵਾਈ ਅੱਡਾ ਅਥਾਰਟੀ ਵਿੱਚਕਾਰ ਮਿਤੀ 15-06-2017 ਨੂੰ ਹਸ਼ਤਾਖਰ ਕੀਤੇ ਗਏ।
    • ਮਿਤੀ 27/02/2018 ਤੋਂ ਹਫ਼ਤੇ ਸੱਤ ਦਿਨਾਂ ਦੀਆਂ ਉਡਾਨਾਂ ਲਈ ਜੰਮੂ ਅਤੇ ਬਠਿੰਡਾ ਵਿਚਕਾਰ ਇੱਕ ਨਵਾਂ ਰੂਟ ਜੋੜਿਆ ਗਿਆ ਹੈ ।
  • ਮਿਤੀ 15/07/2018 ਤੋਂ ਦਿੱਲੀ ਅਤੇ ਬਠਿੰਡਾ ਵਿਚਕਾਰ ਗੈਰ-ਆਰ ਸੀ.ਐਸ ਇਕ ਨਵੀਂ ਫਲਾਈਟ ਸ਼ਾਮਲ ਕੀਤੀ ਗਈ ਜੋਂ ਹਫ਼ਤੇ ਵਿੱਚ ਇੱਕ ਵਾਰ ਹੈ ।