ਬੰਦ ਕਰੋ

ਕਿਵੇਂ ਪਹੁੰਚੀਏ

ਬਠਿੰਡਾ ਪੰਜਾਬ ਰਾਜ ਦੇ ਜ਼ਿਲ੍ਹਿਆਂ ਦੇ ਨਾਲ-ਨਾਲ ਦੂਸਰੇ ਰਾਜਾਂ ਨਾਲ ਵੀ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ । ਜਿਸ ਦਾ ਬੁਨਿਆਦੀ ਢਾਂਚਾ ਚੰਗੀ ਤਰ੍ਹਾਂ ਵਿਕਸਿਤ ਹੈ, ਬਠਿੰਡਾ ਪਹੁੰਚਣ
ਲਈ ਹਵਾਈ, ਰੇਲ ਅਤੇ ਸੜਕੀ ਸਹੂਲਤ ਉਪਲੱਬਧ ਹੈ । ਇਸ ਤਰ੍ਹਾਂ ਇਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਨਾਲ ਜੁੜਿਆ ਹੋਇਆ ਹੈ । ਇਸ ਲਈ ਸ਼ਹਿਰ ਤਕ ਪਹੁੰਚਣ ਦੀ ਕੋਈ
ਸਮੱਸਿਆ ਨਹੀਂ ਹੈ ।

ਬਠਿੰਡਾ ਵਿੱਚ ਪਹੁੰਚਣ ਲਈ ਵਿਸਥਾਰ ਪੂਰਵਕ ਵੇਰਵੇ :-

ਹਵਾਈ ਮਾਰਗ

ਬਠਿੰਡਾ ਦਾ ਆਪਣਾ ਇੱਕ ਘਰੇਲੂ ਹਵਾਈ ਅੱਡਾ ਹੈ । ਜੋ ਬਠਿੰਡਾ ਸ਼ਹਿਰ ਤੋਂ ਲੱਗਭੱਗ 25 ਕਿਲੋਮੀਟਰ ਦੀ ਦੂਰੀ ਵਿਰਕ ਕਲਾਂ ਵਿੱਚ ਸਥਿਤ ਹੈ। ਬਠਿੰਡਾ ਪਹੁੰਚਣ ਲਈ ਨਵੀਂ ਦਿੱਲੀ ਅਤੇ
ਜੰਮੂ ਤੋਂ ਹਵਾਈ ਸੇਵਾ ਉਪਲੱਬਧ ਹੈ ।

ਰੇਲ ਮਾਰਗ

ਬਠਿੰਡਾ ਉੱਤਰੀ ਰੇਲਵੇ ਦਾ ਇੱਕ ਵੱਡਾ ਰੇਲਵੇ ਜੰਕਸ਼ਨ ਹੈ ਅਤੇ ਰੇਲਵੇ ਸਟੇਸ਼ਨ ਸ਼ਹਿਰ ਦੇ ਵਿਚਕਾਰ ਸਥਿਤ ਹੈ । ਬਠਿੰਡਾ ਰੇਲਵੇ ਸਟੇਸ਼ਨ ਤੋਂ ਵੱਖ-ਵੱਖ ਸ਼ਹਿਰਾਂ ਲਈ ਛੇ ਰੇਲਵੇ
ਮਾਰਗ ਨਿਕਲਦੇ ਹਨ ਜਿਵੇਂ ਅੰਬਾਲਾ, ਨਵੀਂ ਦਿੱਲੀ, ਮੁੰਬਈ, ਫਿਰੋਜ਼ਪੁਰ, ਜੰਮੂ, ਅਹਿਮਦਾਬਾਦ, ਬੀਕਾਨੇਰ, ਜੈਪੁਰ, ਗੰਗਾਨਗਰ, ਫਾਜਿਲਕਾ ਆਦਿ ਵੱਡੇ ਛੋਟੇ ਸਹਿਰਾਂ ਨੂੰ ਗੱਡੀਆਂ
ਚਲਦੀਆਂ ਹਨ ।

ਸੜਕੀ ਮਾਰਗ

ਸੜਕਾਂ ਦਾ ਇੱਕ ਵਿਸ਼ਾਲ ਜਾਲ ਬਠਿੰਡਾ ਨੂੰ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਜਿਵੇਂ ਕਿ ਦਿੱਲੀ, ਲੁਧਿਆਣਾ, ਜੈਪੁਰ, ਜੰਮੂ, ਚੰਡੀਗੜ੍ਹ ਆਦਿ ਨਾਲ ਜੋੜਦਾ ਹੈ । ਤੁਸੀਂ ਇਹਨਾਂ ਸ਼ਹਿਰਾਂ ਦੇ
ਸਫ਼ਰ ਲਈ ਬੱਸ ਅਤੇ ਟੈਕਸੀ ਲੈ ਸਕਦੇ ਹੋ।