ਬੰਦ ਕਰੋ

ਸਿੱਖਿਆ

ਦਫਤਰ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ.)
ਜਿਲ੍ਹਾ ਪ੍ਰਬੰਧਕੀ ਕੰਪਲੈਕਸ
ਤੀਜੀ ਮੰਜਿਲ, ਕਮਰਾ ਨੰ: 455
ਬਠਿੰਡਾ
ਫੋਨ ਨੰ: 0164-2213907

ਦਫਤਰ ਜਿਲ੍ਹਾ ਸਿੱਖਿਆ ਅਫਸਰ(ਐ.ਸਿ.)
ਜਿਲ੍ਹਾ ਪ੍ਰਬੰਧਕੀ ਕੰਪਲੈਕਸ
ਤੀਜੀ ਮੰਜਿਲ, ਕਮਰਾ ਨੰ: 454
ਬਠਿੰਡਾ
ਫੋਨ ਨੰ: 0164-2217195

ਸਿੱਖਿਆ ਸਿਨੇਰੀਓ:      ਆਧੁਨਿਕ ਸਿੱਖਿਆ ਢਾਂਚਾ ਸ਼ੁਰੂ ਹੋਣ ਤੋਂ ਪਹਿਲਾਂ ਸਿੱਖਿਆ ਧਾਰਮਿਕ ਲੀਹਾਂ ਅਨੁਸਾਰ ਭਾਵ ਹਿੰਦੂ, ਸਿੱਖ ਮੁਸਲਿਮ  ਪ੍ਰਥਾਵਾਂ ਦੇ ਆਧਾਰ ਤੇ ਕਰਵਾਈ ਜਾਂਦੀ ਸੀ। ਹਿੰਦੂ ਢਾਂਚੇ ਵਿੱਚ ਧਰਮਸ਼ਾਲਾ ਜਾਂ ਮੰਦਿਰਾਂ ਵਿੱਚ ਪਾਠਸ਼ਾਲਾ ਚਲਾਈ ਜਾਂਦੀ ਸੀ ਅਤੇ ਹਿੰਦੀ ਵਿੱਚ ਸਿੱਖਿਆ ਦਿੱਤੀ ਜਾਂਦੀ ਸੀ। ਸਿੱਖ ਧਰਮ ਵਿੱਚ ਭਾਈ ਜੀ ਜਾਂ ਗ੍ਰੰਥੀਆਂ ਦੁਆਰਾ ਗੁਰੂਦੁਆਰਿਆਂ ਵਿੱਚ ਗੁਰਮੁੱਖੀ ਵਿੱਚ ਸਿੱਖਿਆ ਦਿੱਤੀ ਜਾਂਦੀ ਸੀ। ਮੁਸਲਿਮ ਪ੍ਰਥਾ ਵਿੱਚ ਮੌਲਵੀਆਂ ਦੁਆਰਾ ਮਦਰਸਿਆਂ ਵਿੱਚ ਪਰਸ਼ਿਅਨ ਜਾਂ ਉਰਦੂ ਵਿੱਚ ਸਿੱਖਿਆ ਦਿੱਤੀ ਜਾਂਦੀ ਸੀ।

ਪ੍ਰੰਤੂ ਹੁਣ ਬਠਿੰਡਾ ਜ਼ਿਲ੍ਹਾ ਸਿੱਖਿਆ ਦੇ ਪੱਖ ਤੋਂ ਕਾਫੀ ਵਿਕਸਿਤ ਹੋ ਚੁੱਕਾ ਹੈ।  ਸਿੱਖਿਆ ਸਬੰਧੀ ਬਹੁਤ ਸਾਰੀਆਂ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਕੰਮ ਕਰ ਰਹੀਆਂ ਹਨ। ਪੰਜਾਬ ਯੂਨੀਵਰਸਿਟੀ ਪਟਿਆਲਾ ਦੁਆਰਾ ਬਠਿੰਡਾ ਸ਼ਹਿਰ ਵਿਖੇ ਗੁਰੂਕਾਸ਼ੀ ਰਿਜਨਲ ਸੈਂਟਰ ਬਠਿੰਡਾ ਉੱਚ ਸਿੱਖਿਆ ਲਈ ਸਥਾਪਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤਲਵੰਡੀ ਸਾਬੋ ਵਿਖੇ ਪ੍ਰੋਫੈਸ਼ਨਲ ਕੋਰਸਾਂ ਲਈ ਰਿਜਨਲ ਕੈਂਪਸ ਵੀ ਸਥਾਪਿਤ ਹੈ। ਜ਼ਿਲ੍ਹੇ ਵਿੱਚ ਸਰਕਾਰੀ ਇੰਜੀਨਿਅਰਿੰਗ ਕਾਲੇਜ ਡਿਗਰੀ ਕਾਲਜ ਅਤੇ ਪਾਲੀਟੈਕਨਿਕ ਕਾਲਜ ਵੀ ਪ੍ਰਭਾਵਸ਼ੀਲ ਤਰੀਕੇ ਨਾਲ ਚੱਲ ਰਹੇ ਹਨ। ਉੱਚ ਸਿੱਖਿਆ ਅਤੇ ਖੋਜ ਦੇ ਖੇਤਰ ਲਈ ਕੇਂਦਰੀ ਯੂਨੀਵਰਸਿਟੀ ਵੀ ਜ਼ਿਲੇ ਵਿੱਚ ਸਥਾਪਤ ਹੈ।

ਇਸ ਤੋਂ ਇਲਾਵਾ ਜਿਲ੍ਹੇ ਵਿੱਚ ਇਕ ਮੈਰੀਟੋਰੀਅਸ ਸਕੂਲ, ਇਕ ਆਦਰਸ ਸਕੂਲ ਅਤੇ ਤਿੰਨ ਮਾਡਲ ਸਕੂਲ ਵੀ ਪ੍ਰਭਾਵਸ਼ਾਲੀ ਤਰੀਕੇ ਨਾਲ ਚਲ ਰਹੇ ਹਨ।  ਮੈਰੀਟੋਰੀਅਸ ਵਿੱਚ ਸਰਕਾਰੀ ਸਕੂਲਾਂ ਦੇ ਹੁਸ਼ਿਆਰ ਵਿਦਿਆਰਥੀਆਂ ਨੂੰ ਸਾਇੰਸ ਅਤੇ ਕਾਮਰਸ ਸਟਰੀਮ ਵਿੱਚ ਕੁਆਲਟੀ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਹੋਸਟਲ ਦੀ ਸਹੂਲਤ ਵੀ ਸਾਰੇ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ। ਇਹ ਸਾਰੀਆਂ ਸਹੂਲਤਾਂ ਬਿਲਕੁਲ ਮੁਫਤ ਦਿੱਤੀਆਂ ਜਾਂਦੀਆਂ ਹਨ।

ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸਾਰੇ ਸਕੂਲਾਂ ਵਿੱਚ ਕੰਪਿਊਟਰ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਹਰ ਸਕੂਲ ਵਿੱਚ ਵਧੀਆ ਕੰਪਿਊਟਰ ਲੈਬਜ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਐਜੂਸੈਟ ਰਾਂਹੀ ਨਿਰਧਾਰਿਤ ਸਮਾਂ ਸਾਰਣੀ ਅਨੁਸਾਰ ਵੱਖ-ਵੱਖ ਵਿਸ਼ਿਆਂ ਦੇ ਲੈਕਚਰ ਮਾਹਰ ਵਿਦਵਾਨਾ ਦੁਆਰਾ ਦਿੱਤੇ ਜਾਂਦੇ ਹਨ।

ਜਿਲ੍ਹੇ ਵਿੱਚ ਇਕ ਸਪੋਰਟਸ ਸਕੂਲ ਘੁੱਦਾ ਵਿਖੇ ਸਥਾਪਤ ਹੈ ਜੋ ਕਿ ਖੇਡਾਂ ਦੇ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆ ਕਰ ਰਿਹਾ ਹੈ।

ਵਿਦਿਆਰਥੀਆਂ ਦਾ ਵੇਰਵਾ (ਸਾਲ 2018-19)
ਲੜੀ ਨੰ: ਪ੍ਰਬੰਧਨ ਸਕੂਲਾਂ ਦੀ ਗਿਣਤੀ ਪ੍ਰੀ ਪ੍ਰਾਇਮਰੀ ਲੜਕੇ ਪ੍ਰੀ ਪ੍ਰਾਇਮਰੀ ਲੜਕਿਆਂ 1-5

ਲੜਕੇ

1-5

ਲੜਕਿਆਂ

1 ਤੋਂ 5

ਲੜਕੀਆਂ ਦੀ ਪ੍ਰਤੀਸ਼ਤ

6-12

ਲੜਕੇ

6-12

ਲੜਕਿਆਂ

6 ਤੋਂ 12

ਲੜਕੀਆਂ ਦੀ ਪ੍ਰਤੀਸ਼ਤ

1 ਆਦਰਸ਼ ਸਕੂਲ (ਪੀ.ਈ.ਡੀ.ਬੀ.) 1 38 30 116 234 66.86 129 234 64.46
2 ਆਦਰਸ਼ ਸਕੂਲ

(ਪੀ ਪੀ ਪੀ)

2 264 284 386 393 50.45 106 127 54.51
3 ਕੇਂਦਰੀ ਸਰਕਾਰੀ ਸਕੂਲ 6 0 0 1139 991 46.53 1939 1614 45.43
4 ਵਿਭਾਗ ਹਾਈ ਸਕੂਲ 74 0 0 0 0 0.00 7021 7087 50.23
5 ਵਿਭਾਗ ਮਿਡਲ ਸਕੂਲ 72 0 0 0 0 0.00 2109 2075 49.59
6 ਵਿਭਾਗ ਪ੍ਰਾਇਮਰੀ ਸਕੂਲ 399 4369 4502 22551 22324 49.75 0 0 0.00
7 ਵਿਭਾਗ ਸੀਨੀਅਰ ਸੈਕੰਡਰੀ ਸਕੂਲ 125 0 0 0 0 0.00 26216 24808 48.62
8 ਸਰਕਾਰੀ ਸਹਾਇਤਾ ਪ੍ਰਾਪਤ ਸਕੂਲ 12 29 30 1428 1210 45.87 3740 1616 30.17
9 ਮੈਰਿਟਰੀਜ ਸੋਸਾਇਟੀ 1 0 0 0 0 0.00 371 587 61.27
10 ਮਾਡਲ ਸਕੂਲ (RMSA) 3 0 0 0 0 0.00 385 382 49.80
11 ਪੰਜਾਬ ਸਕੂਲ ਸਿੱਖਿਆ ਬੋਰਡ ਸਕੂਲ 1 14 16 102 80 43.96 324 231 41.62
12 ਪ੍ਰਾਈਵੇਟ ਮਾਨਤਾ ਪ੍ਰਾਪਤ ਸਕੂਲ 367 12587 9543 34219 26120 43.29 36380 26793 42.41
ਕੁੱਲ 1063 17301 14405 59941 51352 46.14 78720 65554 45.44

 

ਸਿੱਖਿਆ ਵਿਭਾਗ ( ਸਰਵ ਸਿੱਖਿਆ ਅਭਿਆਨ ਅਤੇ ਰਾਸ਼ਟਰੀ ਮਾਧਿਆਮਿਕ ਸਿੱਖਿਆ ਅਭਿਆਨ ) ਦੁਆਰਾਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਵੇਰਵਾ
ਲੜੀ ਨੰ: ਸਕੀਮ ਵੇਰਵਾ
1 ਸਿਵਲ ਵਰਕਸ ਸਰਵ ਸਿੱਖਿਆ ਅਭਿਆਨ ਅਧੀਨ ਸਮੂਹ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਦੀਆਂ ਲੋੜਾਂ ਅਨੁਸਾਰ ਗ੍ਰਾਂਟਾਂ ਮੁਹੱਈਆਂ ਕਰਵਾਈਆਂ ਜਾਂਦੀਆਂ ਹੈ ।
2  ਐਸ.ਟੀ.ਆਰ. ਹਰ ਸਾਲ ਦਸੰਬਰ ਵਿੱਚ ਘਰੋ- ਘਰੀ ਸਰਵੇਖਣ ਕਰਵਾਇਆ ਜਾਂਦਾ ਹੈ ਅਤੇ ਸਰਵੇਂ ਦੋਰਾਨ ਜੋ ਬੱਚੇ 6 ਤੋਂ 14 ਸਾਲ ਦੇ ਲਭਦੇ ਹਨ ਉਹਨਾਂ ਨੂੰ ਸਕੂਲਾਂ ਵਿੱਚ ਦਾਖਲ ਕਰਵਾਉਣ ਦੇ ਯਤਨ ਕੀਤੇ ਜਾਂਦੇ ਹਨ ।
3 ਮਿਡ-ਡੇ-ਮੀਲ ਸਮੂਹ ਸਰਕਾਰੀ ਅਤੇ ਏਡਡ ਸਕੂਲਾਂ ਵਿੱਚ ਪੜ੍ਹਦੇ ਪਹਿਲੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਰੋਜ਼ਾਨਾ ਮਿਡ-ਡੇ-ਮੀਲ ਖਾਣ ਲਈ ਦਿੱਤਾ ਜਾਂਦਾ ਹੈ ।
4 ਵਜੀਫੇ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਐਸ.ਸੀ/ਬੀ.ਸੀ/ਘੱਟ ਗਿਣਤੀ ਵਰਗ ਦੇ ਯੋਗ ਵਿਦਿਆਰਥੀਆਂ ਦਾ ਵਜੀਫਾ ਸਬੰਧਤ ਸਕੂਲਾਂ ਵੱਲੋਂ ਅਪਲਾਈ ਕੀਤਾ ਜਾਂਦਾ ਹੈ ਅਤੇ ਵਜੀਫਿਆਂ ਦੀ ਰਕਮ ਸਰਕਾਰ ਵੱਲੋਂ ਸਿੱਧੀ ਹੀ ਵਿਦਿਆਰਥੀਆਂ ਦੇ ਖਾਤੇ ਵਿੱਚ ਈ-ਟ੍ਰਾਂਸਫਰ ਕਰ ਦਿੱਤੀ ਜਾਂਦੀ ਹੈ ।
5 ਕੇ.ਜੀ.ਬੀ.ਵੀ ਜਿਲ੍ਹੇ ਵਿੱਚ 3 ਕੇ.ਜੀ.ਬੀ.ਵੀ ਹੋਸਟਲ ਚਲਦੇ ਹਨ ( ਸਸਸਸ ਘੁੱਦਾ, ਸਸਸਸ ਮੰਡੀ ਕਲਾਂ (ਕੁ), ਸਸਸਸ ਤਲਵੰਡੀ ਸਾਬੋ) ਇਹਨਾਂ ਹੋਸਟਲਾਂ ਵਿੱਚ 6ਵੀਂ ਤੋਂ 8ਵੀਂ ਜਮਾਤ ਤੱਕ ਦੀਆਂ ਲੜਕੀਆਂ ਰਹਿੰਦੀਆਂ ਹਨ । ਇਹਨਾਂ ਵਿਦਿਆਰਥਣਾਂ ਨੂੰ ਰਹਿਣ-ਸਹਿਣ ਅਤੇ ਖਾਣ ਪੀਣ ਦੀਆਂ ਸਾਰੀਆਂ ਸਹੁਲਤਾਂ ਮੁਫਤ ਦਿੱਤੀਆਂ ਜਾਂਦੀਆਂ ਹਨ ।
6 ਆਈ.ਈ.ਡੀ ਇਸ ਜਿਲ੍ਹੇ ਵਿੱਚ ਦਿਵਿਆਂਗ ਬੱਚਿਆਂ ਲਈ ਇਨਕਲੂਸਿਵ ਸਿੱਖਿਆ ਵਿਸ਼ੇਸ਼ ਯੋਗ ਅਧਿਆਪਕਾਂ ( ਸਪੈਸ਼ਲ ਐਜੂਕੇਟਰ ) ਵੱਲੋਂ ਦਿੱਤੀ ਜਾਂਦੀ ਹੈ । ਜਿਸ ਵਿੱਚ ਉਹਨਾਂ ਦੀ ਜਰੂਰਤ ਅਨੁਸਾਰ ਸੁਵਿਧਾਵਾਂ ਮਹੱਈਆਂ ਕਰਵਾਈਆਂ ਜਾਂਦੀਆਂ ਹਨ। ਇਸ ਪ੍ਰੋਗਰਾਮ ਅਧੀਨ ਜਰੂਰਤ ਅਨੁਸਾਰ ਸਰਜਰੀ,ਸਹਾਇਕ ਐਡ,ਬਰੇਲ ਲਿੱਪੀ,ਅਤੇ ਵਜੀਫਾ ਦਿੱਤਾ ਜਾਂਦਾ ਹੈ ।
7 ਕਿਤਾਬਾਂ ਪਹਿਲੀ ਤੋਂ ਬਾਰਵੀਂ ਤੱਕ ਦੇਸਾਰੇ ਸਰਕਾਰੀ ਅਤੇ ਏਡਿਡ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ ਮੁਹੱਈਆਂ ਕਰਵਾਈਆਂ ਜਾਂਦੀਆਂ ਹਨ।
8 ਵਰਦੀਆਂ ਜਿਲ੍ਹੇ ਵਿੱਚ ਪੜ੍ਹਦੇ ਪਹਿਲੀ ਤੋਂ ਅੱਠਵੀਂ ਤੱਕ ਦੇ ਸਾਰੀਆਂ ਲੜਕੀਆਂ ,ਐਸ ਸੀ ਲੜਕੇ ਅਤੇ ਬੀ ਪੀ ਐਲ ਲੜਕਿਆਂ ਨੂੰ ਮੁਫਤ ਵਰਦੀਆਂ ਦਿੱਤੀਆਂ ਜਾਂਦੀਆਂ ਹਨ ।
9 ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰੋਜੈਕਟ ਇਸ ਪ੍ਰੋਜੈਕਟ ਅਧੀਨ ਹਰ ਸਕੂਲੀ ਵਿਦਿਆਰਥੀ ਦੇ ਮੁਢਲੇ ਕੌਸ਼ਲਾਂ (ਪੜ੍ਹਨਾ,ਲਿਖਣਾ,ਸਵਾਲਾਂ ਆਦਿ) ਦਾ ਜਰੂਰੀ ਤੌਰ ਤੇ ਵਿਕਾਸ ਕਰਨਾ,ਤਾਂ ਜੋ ਉਸ ਦਾ ਸਰਵ ਪੱਖੀ ਵਿਕਾਸ ਯਕੀਨੀ ਬਣਾਇਆ ਜਾਵੇ ਜਾ ਸਕੇ ਜਿਲੇ ਦੇ ਸਾਰੇ ਸਕੂਲਾਂਵਿੱਚ ਪੜ੍ਹੋ ਪੰਜਾਬ ਪੜ੍ਹਾਉ ਪੰਜਾਬ ਪ੍ਰੋਜੈਕਟ ਲਾਗੂ ਕੀਤਾ ਗਿਆ ਹੈ। ਇਸ ਪ੍ਰੋਜੈਕਟ ਦਾ ਮੁਖ ਉਦੇਸ਼ ਵਿਦਿਆਰਥੀਆਂ ਦੇ ਸਿੱਖਣ ਪੱਧਰ ਵਿੱਚ ਵਾਧਾ ਕਰਨਾ ਹੈ।  ਇਹ ਪ੍ਰੋਜੈਕਟ ਭਾਸ਼ਾ, ਸਮਾਜਿਕ ਸਿੱਖਿਆ, ਸਾਇੰਸ, ਹਿਸਾਬ ਵਿਸ਼ਿਆ ਲਈ ਦਸਵੀ ਕਲਾਸ ਤੱਕ ਲਾਗੂ ਕੀਤਾ ਗਿਆ ਹੈ। ਇਸ ਪ੍ਰੋਜੈਕਟ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਐਕਟੀਵਿਟੀ ਆਧਾਰਿਤ ਸਿੱਖਿਆ ਦਿੱਤੀ ਜਾਂਦੀ ਹੈ ਜਿਸ ਨਾਲ ਵਿਦਿਆਰਥੀਆਂ ਦੀ ਪੜਨ ਵਿੱਚ ਰੂਚੀ ਪੈਦਾ ਹੁੰਦੀ ਹੈ।