ਬੰਦ ਕਰੋ

ਜ਼ਿਲ੍ਹੇ ਬਾਬਤ

ਜ਼ਿਲ੍ਹਾ ਬਠਿੰਡਾ ਪੰਜਾਬ ਦੇ ਦੱਖਣੀ ਹਿੱਸੇ ਮਾਲਵਾ ਖੇਤਰ ਦੇ ਕੇਂਦਰ ਵਿੱਚ ਸਥਿਤ ਹੈ । ਇਹ ਨਵੇਂ ਬਣੇ ਡਵੀਜ਼ਨ ਫਰੀਦਕੋਟ ਮਾਲ ਕਮਿਸ਼ਨਰ ਡਿਵੀਜ਼ਨ ਦਾ ਹਿੱਸਾ ਹੈ ਅਤੇ ਇਹ 29o -33 ਅਤੇ 30o -36 ਉੱਤਰੀ ਅਕਸ਼ਾਂਸ਼ ਅਤੇ  74o -38 ਅਤੇ 75o -46 ਪੂਰਬੀ ਦੇਸ਼ਾਂਤਰ ਦੇ ਵਿਚਕਾਰ ਸਥਿਤ ਹੈ । ਇਸ ਜ਼ਿਲ੍ਹੇ ਦੇ ਦੱਖਣ ਵਿੱਚ ਹਰਿਆਣਾ ਰਾਜ ਦੇ ਸਿਰਸਾ ਅਤੇ ਫਤਿਆਬਾਦ, ਪੂਰਬ ਵਿਚਸੰਗਰੂਰ ਅਤੇ ਮਾਨਸਾ, ਉੱਤਰ-ਪੂਰਬ ਵਿੱਚ ਮੋਗਾ ਅਤੇ ਉੱਤਰ-ਪੱਛਮ ਵਿੱਚ ਫਰੀਦਕੋਟ ਅਤੇ ਮੁਕਤਸਰ  ਜ਼ਿਲ੍ਹੇ ਸਥਿਤ ਹਨ ।