ਬੰਦ ਕਰੋ

ਐਨ.ਆਰ.ਆਈ. ਸੈਲ

ਸ਼ਿਕਾਇਤ ਨਿਪਟਾਰਾ

ਈਮੇਲ : dc[dot]btd[at]punjab[dot]gov[dot]in

ਫੋਨ : 91-164-2862100

 

ਸਬੰਧਤ ਲਿੰਕ

ਐਨ.ਆਰ.ਅਾਈ. ਹੈਂਡਬੁੱਕ  (PDF  1469 KB)
ਐਨ.ਆਰ.ਆਈ ਸਭਾ ਚੰਡੀਗੜ੍ਹ
ਪੰਜਾਬ ਪੁਲਿਸ ਐਨ.ਆਰ.ਆਈ ਸੈੱਲ

 

ਅਕਸਰ ਪੁੱਛੇ ਜਾਂਦੇ ਸਵਾਲ

 

ਗੈਰ-ਪ੍ਰਵਾਸੀ ਭਾਰਤੀ ਕੌਣ ਹੈ ?

ਫੋਰਨ ਐਕਸਚੇਂਜ ਮੈਨੇਜਮੈਂਟ ਐਕਟ, 1999 (ਐਫ ਈ ਐੱਸ ਏ) ਦੀ ਧਾਰਾ 2 ਵੱਖ-ਵੱਖ ਵਿਆਖਿਆਵਾਂ ਨਾਲ ਸਬੰਧਤ ਹੈ । ਇਹ ਭਾਰਤ ਵਿੱਚ ਰਹਿੰਦੇ ਵਿਅਕਤੀ ਅਤੇ ਭਾਰਤ ਤੋਂ ਬਾਹਰ ਰਹਿੰਦੇ ਵਿਅਕਤੀ ਦੀ ਵਿਆਖਿਆ ਕਰਦੀ ਹੈ । ਪਰ ਇਹ ਨਾ ਤਾਂ ਗੈਰ ਪ੍ਰਵਾਸੀ ਅਤੇ ਨਾ ਹੀ ਗੈਰ ਪ੍ਰਵਾਨਗੀ ਭਾਰਤੀ ਦੀ ਵਿਆਖਿਆ ਕਰਦੀ ਹੈ ।

ਪਰ ਅਧਿਸੂਚਨਾ ਨੰ: 5/2000 ਆਰ ਬੀ (ਵੱਖ ਵੱਖ ਕਿਸਮ ਦੇ ਬੈਂਕ ਖਾਤਿਆਂ ਨਾਲ ਸਬੰਧਤ ) ਗੈਰ ਪ੍ਰਾਸੀ ਭਾਰਤੀ (ਐਨ.ਆਰ.ਆਈ) ਦੀ ਵਿਆਖਿਆ ਅਜਿਹੇ ਵਿਅਕਤੀ ਵਲੋਂ ਕਰਦੀ ਹੈ । ਜਿਹੜਾ ਭਾਰਤ ਤੋਂ ਬਾਹਰ ਰਹਿੰਦਾ ਹੈ । ਜਿਹੜਾ ਜਾਂ ਤਾਂ ਭਾਰਤ ਦਾ ਨਾਗਰਿਕ ਹੈ ਜਾਂ ਭਾਰਤੀ ਮੂਲ ਦਾ ਹੈ । ਸੰਖੇਪ ਵਿੱਚ ਐਨ.ਆਰ.ਆਈ ਸ਼ਬਦ ਦੀ ਵਿਆਖਿਆ ਪ੍ਰਾਸੰਗਿਕ ਹੈ ਅਤੇ ਐਫ ਈ ਐੱਮ ਏ / ਆਮਦਰਨ ਕਰ/ ਅੱਚਲ ਸੰਪਤੀ ਦੀ ਪ੍ਰਾਪਤੀ ਆਦਿ ਲਈ ਇਸ ਦੀਆਂ ਵੱਖ-ਵੱਖ ਅਰਥ ਹੋ ਸਕਦੇ ਹਨ ।

ਭਾਰਤੀ ਮੂਲ ਦਾ ਵਿਅਕਤੀ ਕੌਣ ਹੈ?

1. ਭਾਰਤ ਵਿੱਚ ਸ਼ੇਅਰਾਂ/ ਸੈਕੁਆਰਟੀਆਂ ਵਿੱਚ ਨਿਵੇਸ਼ ਅਤੇ ਬੈਂਕ ਖਾਤਿਆਂ ਨੂੰ ਖੋਲ੍ਹਣ ਅਤੇ ਰੱਖ-ਰਖਾਵ ਦੀਆਂ ਸਹੂਲਤਾਂ ਨੂੰ ਲੈਣ ਦੇ ਮੰਤਵਾਂ ਲਈ- ਭਾਰਤੀ ਮੂਲ ਦੇ ਵਿਅਕਤੀ ਤੋਂ ਭਾਵ ਹੈ ਕੋਈ ਵੀ ਵਿਅਕਤੀ:-

ਓ) ਜਿਸ ਕੋਲ ਕਿਸੇ ੳ ਸਮੇਂ ਭਾਰਤੀ ਪਾਸਪੋਰਟ ਸੀ (ਪਾਸਪੋਰਟ ਧਾਰਕ ਸੀ)

ਅ) ਜਿਹੜਾ/ਜਿਹੜੀ ਜਾਂ ਜਿਸਦੇ ਮਾਤਾ-ਪਿਤਾ ਜਾਂ ਦਾਦਾ ਦਾਦੀ/ਨਾਨਾ-ਨਾਨੀ ਭਾਰਤੀ ਸੰਵਿਧਾਨ ਜਾਂ ਨਾਗਰਿਕ ਐਕਟ 1955 (1955 ਦਾ 57) ਦੇ ਕਰਕੇ ਭਾਰਤ ਦੇ ਨਾਗਰਿਕ ਸਨ ਜਾਂ

ੲ) ਵਿਅਕਤੀ ਭਾਰਤੀ ਨਾਗਰਿਕ ਦਾ ਪਤੀ/ਪਤਨੀ ਹੈ ਜਾਂ ਖੰਡ (ਏ) ਜਾਂ (ਬੀ) ਵਿੱਚ ਹਵਾਲਾ ਦਿੱਤਾ ਵਿਅਕਤੀ ਹੈ ।

2. ਅਚੱਲ ਸੰਪਤੀਆਂ ਵਿੱਚ ਨਿਵੇਸ਼ ਲਈ:

ਭਾਰਤੀ ਮੂਲ ਦੇ ਵਿਅਕਤੀ ਤੋਂ ਅਰਥ ਹੈ ਉਹ ਵਿਅਕਤੀ ਜਿਹੜਾ ਬੰਗਲਾਦੇਸ਼, ਅਫਗਾਨਸਤਾਨ, ਭੁਟਾਲ ਜਾਂ ਸ਼੍ਰੀ ਲੰਕਾ ਜਾਂ ਨੇਪਾਲ ਜਾਂ ਚੀਨ ਜਾਂ ਇਰਾਨ ਦਾ ਨਾਗਰਿਕ ਨਹੀ ।

ਓ) ਜਿਸ ਕੋਲ ਕਿਸੇ ਸਮੇਂ ਭਾਰਤੀ ਪਾਸਪੋਰਟ ਸੀ (ਪਾਸਪੋਰਟ ਧਾਰਕ ਸੀ)

ਅ) ਜਿਹੜਾ/ਜਿਹੜੀ ਜਾਂ ਜਿਸਦੇ ਮਾਤਾ-ਪਿਤਾ ਜਾਂ ਦਾਦਾ ਦਾਦੀ/ਨਾਨਾ-ਨਾਨੀ ਭਾਰਤੀ ਸੰਵਿਧਾਨ ਜਾਂ ਨਾਗਰਿਕ ਐਕਟ 1955 (1955 ਦਾ 57) ਦੇ ਕਰਕੇ ਭਾਰਤ ਦੇ ਨਾਗਰਿਕ ਸਨ

3. ਪੀ ਆਈ.ਓ. ਕਾਰਡ ਸਕੀਮ ਦੇ ਮੰਤਵ ਲਈ

ਵਿਦੇਸ਼ੀ ਨਾਗਰਿਕ ਜੇਕਰ ਉਸ ਕੋਲ ਕਿਸੇ ਸਮੇਂ ਭਾਰਤੀ ਪਾਸਪੋਰਟ ਜਾਂ ਉਹ ਜਾਂ ਉਸਦੇ ਮਾਤਾ-ਪਿਤਾ ਜਾਂ ਦਾਦਾ ਦਾਦੀ/ਨਾਨਾ-ਨਾਨੀ ਭਾਰਤੀ ਸੰਵਿਧਾਨ ਜਾਂ ਨਾਗਰਿਕ ਐਕਟ 1955 (1955 ਦਾ 57) ਦੇ ਕਰਕੇ ਭਾਰਤ ਦੇ ਨਾਗਰਿਕ ਸਨ ਅਤੇ ਭਾਰਤ ਸਰਕਾਰ ਐਕਟ, 1935 ਵਿੱਚ ਵਿਆਖਿਆ ਕੀਤੇ ਅਨੁਸਾਰ ਭਾਰਤ ਵਿੱਚ ਪੱਕੇ ਵਸਨੀਕ ਸਨ ਜਾਂ ਉਸ ਦੇ ਪਤੀ/ਪਤਨੀ (ਵੇਰਵੇ ਲਈ ਪੀ.ਆਰ.ਓ ਉੱਤੇ ਅਧਿਆਇ 5 ਵੇਖੋ)

ਬੈਂਕ ਖਾਤੇ

ਐਨ.ਆਰ.ਆਈ./ਪੀ.ਆਈ.ਓ ਨੂੰ ਉਨ੍ਹਾਂ ਨੂੰ ਵਿਦੇਸ਼ ਵਿਚੋਂ ਭੇਜੇ ਗਏ ਪੈਸੇ ਤੋਂ, ਵਿਦੇਸ਼ ਵਿਚੋਂ ਲਿਆਦੀ ਗਈ ਵਿਦੇਸ਼ੀ ਮੁਦਰਾ (Foreign Exchange) ਜਾਂ ਭਾਰਤ ਵਿੱਚ ਉਨ੍ਹਾਂ ਦੇ ਕਾਨੂੰਨੀ ਤੌਰ ਤੇ ਬਕਾਇਆ ਫੰਡ ਵਿਚੋਂ, ਭਾਰਤ ਵਿੱਚ ਬੈਂਕ ਖਾਤੇ ਖੋਲ੍ਹਣ ਦੀ ਪ੍ਰਵਾਨਗੀ ਹੈ । ਅਜਿਹੇ ਖਾਤੇ ਰੀਜਰਵ ਬੈਂਕ ਵੱਲੋਂ ਵਿਸ਼ੇਸ ਤੌਰ ਤੇ ਇਸ ਦੇ ਲਈ ਅਧਿਕਾਰ ਦਿੱਤੇ ਬੈਂਕਾਂ ਵਿੱਚ ਖੋਲ੍ਹੇ ਜਾ ਸਕਦੇ ਹਨ ।

ਰੁਪੈ ਖਾਤੇ

1) ਗੈਰ-ਪ੍ਰਵਾਸੀ (ਬਾਹਰੀ) ਰੁਪੈ ਖਾਤੇ (ਐਨ.ਆਰ.ਆਈ. ਖਾਤੇ)

ਐਨ.ਆਰ.ਆਈ. ਅਤੇ ਪੀ.ਆਰ.ਓ, ਐਨ.ਆਰ.ਆਈ. ਖਾਤਿਆਂ ਨੂੰ ਖੋਲ੍ਹਣ ਦੇ ਯੋਗ ਹਨ । ਇਹ ਬੱਚਤ ਖਾਤੇ, ਚਾਲੂ ਖਾਤੇ, ਆਵਰਤੀ ਜਾਂ ਫਿਕਸਡ ਡਿਪਾਜਿਟ ਖਾਤੇ ਹੋ ਸਕਦੇ ਹਨ । ਇਹ ਖਾਤੇ ਵਿਦੇਸ਼ੀ ਮੁਦਰਾ ਵਿੱਚ ਫੰਡ ਭੇ ਕੇ ਖੁਲਵਾਏ ਜਾ ਸਕਦੇ ਹਨ । ਕਾਨੂੰਨੀ ਤੌਰ ਤੇ ਲਿਆਂਦੀ ਗਈ ਵਿਦੇਸ਼ੀ ਮੁਦਰਾ, ਖਾਤਾ ਧਾਰਕ ਦੀ ਵਿਦੇਸ਼ਾਂ ਵਿੱਚੋਂ ਭੇਜੀ ਗਈ ਆਮਦਨ ਆਦਿ ਖਾਤੇ ਵਿੱਚ ਜਮ੍ਹਾਂ ਕਰਵਾਈ ਜਾ ਸਕਦੀ ਹੈ। ਹੋਰ ਐਨ.ਆਰ.ਆਈ.

/ ਪੀ ਆਈ ਓ ਨਾਲ ਸੰਯੁਕਤ ਰੂਪ ਵਿੱਚ ਚਲਾਉਣ ਦੀ ੳ ਪ੍ਰਵਾਨਗੀ ਹੈ । ਵਸਨੀਕਾਂ ਨੂੰ ਮੁਖਤਿਆਰਨਾਮ, ਖਾਤੇ ਚਲਾਉਣ ਲਈ ਸੀਮਿਤ ਮੰਤਵਾਂ ਲਈ ਦਿੱਤਾ ਜਾ ਸਕਦਾ ਹੈ । ਜਮ੍ਹਾਂ ਪੂਜੀ ਨੂੰ ਸਾਰੇ ਮੰਤਵਾਂ ਲਈ ਵਰਤਿਆ ਜਾ ਸਕਦਾ ਹੈ । ਖਾਤੇ ਵਿੱਚ ਬਕਾਇਆ ਨੂੰ ਵਿਦੇਸ਼ੀ ਮੁਤਰਾ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ । ਐਨ.ਆਰ.ਆਈ. ਖਾਤਿਆਂ ਦਾ ਵਿਆਜਾ ਟੈਕਸ ਤੋਂ ਮੁਕਤ ਹੈ । ਐਨ.ਆਰ.ਆਈ. ਖਾਤਿਆਂ ਵਿੱਚ ਪਏ ਪੈਸੇ ਨੂੰ ਉਸ ਖਾਤੇ ਧਾਰਕ ਦੇ ਫੋਰਨ ਕਰੰਸੀ ਨਾਮ ਰੈਜੀਡੈਂਟ ਖਾਤਿਆ ਵਿੱਚ ਟ੍ਰਾਂਸਫਰ ਕੀਤਾ ਜਾ ਸਕਦਾ ਹੈ । ਇਸੇ ਤਰ੍ਹਾਂ ਐਫ.ਸੀ.ਐਨ.ਆਰ ਖਾਤਿਆਂ ਵਿੱਚ ਪਏ ਪੈਸੇ ਨੂੰ ਉਸੇ ਖਾਤਾਧਾਕਕ ਦੇ ਐਨ.ਆਰ.ਆਈ. ਖਾਤੇ ਵੰਚ ਟ੍ਰਾਂਸਫਰ ਕੀਤਾ ਜਾ ਸਕਦਾ ਹੈ ।

2) ਸਧਾਰਣ ਗੈਰ-ਪ੍ਰਵਾਨਗੀ ਖਾਤਾ (ਐਨ.ਆਰ.ਓ ਖਾਤੇ)

ਇਹ ਰੁਪਏ ਵਿੱਚ ਦਰਸਾਏ ਜਾਣ ਵਾਲੇ ਖਾਤੇ ਹਨ ਅਤੇ ਇਨ੍ਹਾਂ ਨੂੰ ਵਿਦੇਸ਼ੀ ਮੁਦਰਾ ਵਿੱਚ ਤਬਦੀਲ ਨਹੀਂ ਕੀਤਾ ਜਾ ਸਕਦਾ ਅਤੇ ਇਹ ਬੱਚਤ, ਚਾਲੂ, ਆਵਰਤੀ ਜਾਂ ਮਿਆਂਦੀ ਜਮ੍ਹਾਂ ਖਾਤੇ ਹੋ ਸਕਦੇ ਹਨ । ਇਹ ਖਾਤੇ ਭਾਰਤ ਵਿੱਚ ਵਸਨੀਕਾਂ ਨਾਲ ਸੰਯੁਕਤ ਰੂਪ ਵਿੱਚ ਖੋਲ੍ਹੇ ਜਾ ਸਕਦੇ ਹਨ । ਜਦੋਂ ਭਾਰਤ ਵਿੱਚ ਪੀ.ਆਈ.ਓ ਵਸਨੀਕ/ ਭਾਰਤੀ ਨਾਗਰਿਕ ਦੇਸ਼ ਤੋਂ ਬਾਹਰ, ਨੇਪਾਲ ਜਾਂ ਭੁਟਾਨ ਤੋਂ ਇਲਾਵਾ ਰੁਜ਼ਗਾਰ ਆਦਿ ਲਈ ਜਾਂਦਾ ਹੈ ਤਾਂ ਭਾਰਤ ਵਿੱਚ ਉਸ ਦਾ ਬੈਂਕ ਖਾਤੇ ਨੂੰ ਐਨ.ਆਰ.ਓ ਖਾਤਾ ਬਣ ਜਾਂਦਾ ਹੈ । ਜਮ੍ਹਾਂ ਰਕਮ ਦੀ ਵਰਤੋਂ ਰੁਪਏ ਵਿੱਚ ਸਾਰੀਆਂ ਕੈਸ਼ ਅਦਾਇਗੀਆਂ ਕਰਨ ਲਈ ਕੀਤਾ ਜਾ ਸਕਦਾ ਹੈ  । ਐਨ.ਆਰ.ਓ ਖਾਤਿਆਂ ਤੋਂ ਵਿਆਜ ਦੀ ਆਮਦਨ ਟੈਕਸਯੋਗ ਹੈ । ਵਿਆਜ ਦੀ ਆਮਦਨ ਨੂੰ ਵਿਦੇਸ਼ੀ ਮੁਦਰਾ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ । ਅਧਿਕਿਰਤ ਡੀਲਰ ਐਨ.ਆਰ.ਓ ਖਾਤੇ ਵਿੱਚ ਪਏ ਬਕਾਇਆ ਵਿੱਚ ਪ੍ਰਤੀ ਕੈਲੰਡਰ ਸਾਲ 1 ਮਿਲੀਅਨ ਅਮਰੀਕੀ ਡਾਲਰ ਰਕਮ ਭੇਜਣ ਦੀ ਪ੍ਰਵਾਨਗੀ ਦੇ ਸਕਦੇ ਹਨ ।

ਵਿਦੇਸ਼ੀ ਮੁਦਰਾ ਖਾਤੇ

3) ਵਿਦੇਸ਼ੀ ਮੁਦਰਾ ਗੈਰ ਪ੍ਰਵਾਨਗੀ (ਬੈਂਕ ਖਾਤੇ (ਐਫਸੀਐਨ ਆਰ (ਬੀ) ਖਾਤੇ)

ਐੱਨ ਆਰ ਆਈ/ਪੀਆਈਓ ਨੂੰ ਅਮਰੀਕੀ ਡਾਲਰਾਂ, ਸਟਰਲਿੰਗ ਪਾਊਂਡ, ਜਮਾਨ ਯੈੱਨ, ਯੂਰੋ, ਕੈਨੇਡੀਅਨ ਡਾਲਰ ਅਤੇ ਅਸਟ੍ਰੀਲੀਅਨ ਡਾਲਰਾਂ ਵਿੱਚ ਅਜਿਹੇ ਖਾਤੇ ਖੋਲ੍ਹਣ ਦੀ ਪ੍ਰਵਾਨਗੀ ਹੈ । ਖਾਤੇ ਵਿੱਚ ਮੈਚੂਰਿਟੀ ਸਮੇਹ ਅਰਥਾਤ ਇੱਕ ਸਾਲ ਅਤੇ ਇਸ ਤੋਂ ਉੱਪਰ ਪਰ ਦੋਂ ਸਾਲ ਤੋਂ ਘੱਟ (੧੧) ਦੋ ਸਾਲ ਅਤੇ ਇਸ ਤੋਂ ਉੱਪਰ ਪਰ ਤਿੰਨ ਸਾਲ ਤੋਂ ਘੱਟ ਅਤੇ (੧੧੧) ਕੇਵਲ ਤਿੰਨ ਸਾਲ ਲਈ ਮਿਆਂਦੀ ਜਮ੍ਹਾਂ ਦੇ ਰੂਪ ਵਿੱਚ ਖੋਲ੍ਹੇ ਜਾ ਸਕਦੇ ਹਨ । ਹੁਣ ਆਰ.ਬੀ.ਆਈ ਨੈ ਬੈਂਕਾਂ ਨੂੰ ਵੱਧ ਤੋਂ ਵੱਧ ਪੰਜ ਸਾਲ ਦੇ ਮੈਚ੍ਰਰਿਟੀ ਸਮੇਂ ਤੱਥ ਐਫ ਸੀ ਐਂਨ ਆਰ ਜਮ੍ਹਾਂ ਨੂੰ ਪ੍ਰਵਾਨ ਕਰਨ ਦੀ ਪ੍ਰਵਾਨਗੀ ਦਿੱਤੀ ਹੈ ।

ਵਿਆਜ ਆਮਦਨ ਐਨ.ਆਰ.ਆਈ. ਦੇ ਹੱਥਾਂ ਵਿੱਚ ਟੈਕਸ ਮੁਕਤ ਹੈ ਜਦੋਂ ਤੱਕ ਵੁਹ ਗੈਰ ਪ੍ਰਵਾਸੀ ਹੈ ਪਰ ਭਾਰਤੀ ਟੈਕਸ ਨਿਯਮਾਂ ਤਹਿਤ ਆਮ ਵਸਨੀਕ ਨਹੀਂ ਹੈ ।

ਐੱਫ ਸੀ ਐੱਨ ਆਰ (ਬੀ) ਖਾਤਿਆਂ ਦੀ ਵਰਤੋਂ ਵੀ ਵਿਦੇਸ਼ ਨਿਵੇਸ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਰਤਤੋਂ ਨਿਰਯਾਤ ਲਈ ਅਦਾਇਗੀ, ਵਿਦੇਸ਼ ਵਿੱਚ ਫ਼ੰਡ ਨੂੰ ਵਿਦੇਸ਼ੀ ਮੁਦਰਾ ਵਿੱਚ ਤਬਦੀਲ ਕਰਨ ਅਤੇ ਭਾਰਤ ਵਿੱਚ ਨਿਵੂਸ਼ ਕਰਨ ਸਮੇਤ ਸਥਾਨਕ ਵੰਡ ਲਈ ਕੀਤੀ ਜਾ ਸਕਦੀ ਹੈ ।

ਕੀ ਗੈਰ ਪ੍ਰਵਾਸੀ ਭਾਰਤੀਆਂ ਵਲੋਂ ਨਿਵੇਸ਼ ਦੀ ਪ੍ਰਵਾਨਗੀ ਹੈ ?

ਸਰਕਾਰ ਨੇ ਗੈਰ ਪ੍ਰਵਾਸੀ ਭਾਰਤੀਆਂ ਵਲੋਂ ਕੀਤੇ ਜਾਂਦੇ ਨਿਵੇਸ ਨੂੰ ਮਹੱਤਵ ਦਿੰਦੀ ਹੈ । ਸਰਕਾਰ ਨੇ ਆਪਣੇ ਆਪ (ਆਟੋਮੈਟਿਕ) ਅਤੇ ਸਰਕਾਰ ਰਾਹੀਂ ਐਨ.ਆਰ.ਆਈ. ਨਿਵੇਸ਼ਾਂ ਦੀ ਪ੍ਰਵਾਨਗੀ ਲਈ ਉਦਾਰ ਪਾਲਿਸੀ ਢਾਂਚਾ ਮੁਹੱਇਆ ਕੀਤਾ ਹੈ। ਐਨ.ਆਰ.ਆਈ. ਨੂੰ ਰੀਅਲ ਅਸਟੇਟ ਅਤੇ ਸਿਵਲ ਹਵਾਬਾਜੀ ਸੈਕਟਰਾਂ ਵਿੱਚ 100% ਇਕਵਿਟੀ ਤੱਕ ਦੇ ਨਿਵੇਸ਼ ਦੀ ਪ੍ਰਵਾਨਗੀ ਹੈ । ਆਰ ਬੀ ਆਈ ਵੱਲੋਂ 100% ਤੱਕ ਦੇ ਨਿਵੇਸ਼ ਨਾਲ ਐਨ.ਆਰ.ਆਈ. ਦੀਆਂ ਸਾਰੀਆਂ ਤਜ਼ਵੀਜਾਂ ਜੋ ਕਿ ਸਾਰੀਆਂ ਵਸਤੂਆਂ/ਕਾਰਜਾਂ, ਸਿਵਾਇ ਪ੍ਰੈਸ ਨੋਟ 2 (2000 ਲੜੀ) ਵਿੱਚ ਦਰਜ ਕੁਝ ਤੋਂ ਇਲਾਵਾ ਲਈ ਹੈ , ਆਟੋਮੈਟਿਕ ਪ੍ਰਵਾਨਗੀ ਦਿੱਤੀ ਜਾਂਦੀ ਹੈ। ਉਹ ਤਜ਼ਵੀਜਾਂ ਜੋ ਆਟੋਮੈਟਿਕ ਪ੍ਰਵਾਨਗੀ ਲਈ ਯੋਗ ਨਹੀਂ ਹਨ, ਉਨ੍ਹਾਂ ਲਈ ਸਰਕਾਰੀ ਪ੍ਰਵਾਨਗੀ ਦਿੱਤੀ ਜਾਂਦੀ ਹੈ ।

ਜੇਕਰ ਭਾਰਤ ਤੋਂ ਬਾਹਰ ਰਹਿੰਦੇ ਵਿਅਕਤੀ ਜਾਂ ਵਿਦੇਸ਼ੀ ਨਾਗਰਿਕ ਵਲੋਂ ਖੇਤੀ ਜ਼ਮੀਨ ਨੂੰ ਪ੍ਰਾਪਤ ਕਰਨ ਜਾਂ ਟ੍ਰਾਂਸਫ਼ਰ ਕਰਨ/ ਪਲਾਂਟੇਸ਼ਨ ਜਾਇਦਾ/ਫਾਰਮ ਹਾਊਸ ਲੈਣ ਲਈ ਆਰ ਬੀ ਆਈ ਕਿਸੇ ਪ੍ਰਵਾਨਗੀ ਦੀ ਲੋੜ ਹੈ ਤਾਂ ਬਿਨੈ ਪੱਤਰ ਕਿਸ ਨੂੰ ਦਿੱਤਾ ਜਾਵੇ? ਕੀ ਬਿਨੈ ਪੱਤਰ ਲਈ ਕੋਈ ਨਿਰਧਾਰਤ ਫਰਮ ਹੈ? ਭਾਰਤ ਤੋਂ ਬਾਹਰ ਰਹਿੰਦੇ ਵਿਅਕਤੀਆਂ ਜਾਂ ਵਿਦੇਸ਼ੀ ਨਾਗਰਿਕ ਵਲੋਂ ਖੇਤੀਬਾੜੀ ਜ਼ਮੀਨ/ਪਲਾਂਟੇਸ਼ਨ ਜਾਇਦਾਦ/ਫਾਰਮ ਹਾਊਸ ਨੂੰ ਪ੍ਰਾਪਤ ਕਰਨ ਜਾਂ ਟਰਾਂਸਫਰ ਕਰਨ ਹ. ਸਾਰੇ ਬਿਨੈ ਪੱਤਰ ਜਨਰਲ ਮੈਨੇਜਰ, ਰੀਜਰਵ ਬੈਂਕ ਆਫ ਇੰਡੀਆਂ, ਕੇਂਦਰੀ ਦਫ਼ਤਰ, ਐਕਸਚੇਜ ਕੰਟਰੋਲ ਵਿਭਾਗ, ਵਿਦੇਸ਼ੀ ਨਿਵੇਸ਼ ਡਵੀਜ਼ਨ (੨) ਮੁੰਬਈ-400001 (ਭਾਰਤ) ਨੂੰ ਦਿੱਤੇ ਜਾਣ ।

ਕੋਈ ਬਿਨੈ ਪੱਤਰ ਫਾਰਮ ਨਿਰਧਾਰਤ ਨਹੀਂ ਕੀਤਾ ਗਿਆ ਹੈ ।

ਕੀ ਐਨ.ਆਰ.ਆਈ. ਵੱਲੋਂ ਖਰੀਦੀਆਂ ਜਾਣ ਵਾਲੀਆਂ ਰਿਹਾਇਸ਼ੀ ਸੰਪਤੀਆਂ ਦੀ ਗਿਣਤੀ ਸੀਮਤ ਹੈ ? ਕੀ ਅਜਿਹੀਆਂ ਸੰਪਤੀਆਂ ਰਖਣ ਲਈ ਵੀ ਕੋਈ ਸਮਾਂ ਸੀਮਾਂ ਹੈ?

ਐਨ.ਆਰ.ਆਈ. ਵਲੋਂ ਖਰੀਦੀਆਂ ਜਾਣ ਵਾਲੀਆਂ ਰਿਹਾਇਸ਼ੀ ਸੰਪਤੀਆਂ ਦੀ ਗਿਣਤੀ ਦੀ ਕੋਈ ਸੀਮਾ ਨਿਰਧਾਰਤ ਨਹੀਂ ਹੈ । ਪਰ ਅਜਿਹੀਆਂ ਕੇਵਲ ਦੋ ਸੰਪਤੀਆਂ ਦੇ ਸਬੰਧ ਵਿੱਚ ਵਿਦੇਸ਼ੀ ਮੁਦਰਾ ਵਿੱਚ ਤਬਦੀਲ ਕਰਨ ਦੀ ਪ੍ਰਵਾਨਗੀ ਹੈ ਅਤੇ ਵੀ ਅਜਿਹੀ ਸੰਪਤੀ ਨੂੰ ਹਾਸਲ ਕਰਨ ਜਾਂ ਅੰਤਿਮ ਕਿਸ਼ਤ ਦੀ ਅਦਾਇਗੀ ਦੀ ਮਿਤੀ ਜਿਹੜੀ ਵੀ ਬਾਅਦ ਵਿੱਚ ਤੋਂ ਤਿੰਨ ਸਾਲ ਬਾਅਦ । ਐਨ.ਆਰ.ਆਈ. ਦੀ ਸੰਪਤੀ ਜਾਂ ਜਾਇਦਾਦ ਦੀ ਵਿਕਰੀ ਤੋਂ ਬਾਅਦ ਸਾਰੀ ਰਕਮ ਵਿਦੇਸ਼ੀ ਮੁਦਰਾ ਵਿੱਚ ਤਬਦੀਲ ਕਰ ਸਕਦਾ ਹੈ ।

ਭਾਰਤ ਚਾਲੂ ਖਾਤੇ (ਕਰੰਟ ਅਕਾਉਂਟ) ਉੱਤੇ ਪੂਰੀ ਤਰ੍ਹਾਂ ਅਤੇ ਪੂੰਜੀ ਖਾਤੇ (ਕੈਪੀਟਲ ਅਕਾਉਂਟ ) ਉੱਤੇ ਅੰਸ਼ਿਕ ਵਟਾਂਦਰੇ ਯੋਗ ਹੈ । ਵਿਕਰੀ ਵੱਟਤ ਨੂੰ ਭੇਜਣਾ ਸਿਰਫ ਸੰਪਤੀ ਜਾਂ ਜਾਇਦਾਦ ਦੀ ਕੀਮਤ ਤੱਕ ਦੀ ਸੀਮਤ ਹੈ ਅਤੇ ਸੰਪਤੀ ਵਿਕਰੀ ਤੋਂ ਪ੍ਰਾਪਤ ਲਾਭ ਦੀ ਰਕਮ ਵਿਦੇਸ਼ੀ ਮੁਦਰਾ ਵਿੱਚ ਤਬਦੀਲ ਜਾਂ ਭੇਜੀ ਨਹੀਂ ਜਾ ਸਕਦੀ ।