ਬੰਦ ਕਰੋ

ਸਿੱਖਿਆ

ਦਫਤਰ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ.)
ਜਿਲ੍ਹਾ ਪ੍ਰਬੰਧਕੀ ਕੰਪਲੈਕਸ
ਤੀਜੀ ਮੰਜਿਲ, ਕਮਰਾ ਨੰ: 455
ਬਠਿੰਡਾ
ਫੋਨ ਨੰ: 0164-2213907

ਦਫਤਰ ਜਿਲ੍ਹਾ ਸਿੱਖਿਆ ਅਫਸਰ(ਐ.ਸਿ.)
ਜਿਲ੍ਹਾ ਪ੍ਰਬੰਧਕੀ ਕੰਪਲੈਕਸ
ਤੀਜੀ ਮੰਜਿਲ, ਕਮਰਾ ਨੰ: 454
ਬਠਿੰਡਾ

ਸਿੱਖਿਆ ਸਿਨੇਰੀਓ:      ਆਧੁਨਿਕ ਸਿੱਖਿਆ ਢਾਂਚਾ ਸ਼ੁਰੂ ਹੋਣ ਤੋਂ ਪਹਿਲਾਂ ਸਿੱਖਿਆ ਧਾਰਮਿਕ ਲੀਹਾਂ ਅਨੁਸਾਰ ਭਾਵ ਹਿੰਦੂ, ਸਿੱਖ ਮੁਸਲਿਮ  ਪ੍ਰਥਾਵਾਂ ਦੇ ਆਧਾਰ ਤੇ ਕਰਵਾਈ ਜਾਂਦੀ ਸੀ। ਹਿੰਦੂ ਢਾਂਚੇ ਵਿੱਚ ਧਰਮਸ਼ਾਲਾ ਜਾਂ ਮੰਦਿਰਾਂ ਵਿੱਚ ਪਾਠਸ਼ਾਲਾ ਚਲਾਈ ਜਾਂਦੀ ਸੀ ਅਤੇ ਹਿੰਦੀ ਵਿੱਚ ਸਿੱਖਿਆ ਦਿੱਤੀ ਜਾਂਦੀ ਸੀ। ਸਿੱਖ ਧਰਮ ਵਿੱਚ ਭਾਈ ਜੀ ਜਾਂ ਗ੍ਰੰਥੀਆਂ ਦੁਆਰਾ ਗੁਰੂਦੁਆਰਿਆਂ ਵਿੱਚ ਗੁਰਮੁੱਖੀ ਵਿੱਚ ਸਿੱਖਿਆ ਦਿੱਤੀ ਜਾਂਦੀ ਸੀ। ਮੁਸਲਿਮ ਪ੍ਰਥਾ ਵਿੱਚ ਮੌਲਵੀਆਂ ਦੁਆਰਾ ਮਦਰਸਿਆਂ ਵਿੱਚ ਪਰਸ਼ਿਅਨ ਜਾਂ ਉਰਦੂ ਵਿੱਚ ਸਿੱਖਿਆ ਦਿੱਤੀ ਜਾਂਦੀ ਸੀ।

ਪ੍ਰੰਤੂ ਹੁਣ ਬਠਿੰਡਾ ਜ਼ਿਲ੍ਹਾ ਸਿੱਖਿਆ ਦੇ ਪੱਖ ਤੋਂ ਕਾਫੀ ਵਿਕਸਿਤ ਹੋ ਚੁੱਕਾ ਹੈ।  ਸਿੱਖਿਆ ਸਬੰਧੀ ਬਹੁਤ ਸਾਰੀਆਂ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਕੰਮ ਕਰ ਰਹੀਆਂ ਹਨ। ਪੰਜਾਬ ਯੂਨੀਵਰਸਿਟੀ ਪਟਿਆਲਾ ਦੁਆਰਾ ਬਠਿੰਡਾ ਸ਼ਹਿਰ ਵਿਖੇ ਗੁਰੂਕਾਸ਼ੀ ਰਿਜਨਲ ਸੈਂਟਰ ਬਠਿੰਡਾ ਉੱਚ ਸਿੱਖਿਆ ਲਈ ਸਥਾਪਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤਲਵੰਡੀ ਸਾਬੋ ਵਿਖੇ ਪ੍ਰੋਫੈਸ਼ਨਲ ਕੋਰਸਾਂ ਲਈ ਰਿਜਨਲ ਕੈਂਪਸ ਵੀ ਸਥਾਪਿਤ ਹੈ। ਜ਼ਿਲ੍ਹੇ ਵਿੱਚ ਸਰਕਾਰੀ ਇੰਜੀਨਿਅਰਿੰਗ ਕਾਲੇਜ ਡਿਗਰੀ ਕਾਲਜ ਅਤੇ ਪਾਲੀਟੈਕਨਿਕ ਕਾਲਜ ਵੀ ਪ੍ਰਭਾਵਸ਼ੀਲ ਤਰੀਕੇ ਨਾਲ ਚੱਲ ਰਹੇ ਹਨ। ਉੱਚ ਸਿੱਖਿਆ ਅਤੇ ਖੋਜ ਦੇ ਖੇਤਰ ਲਈ ਕੇਂਦਰੀ ਯੂਨੀਵਰਸਿਟੀ ਵੀ ਜ਼ਿਲੇ ਵਿੱਚ ਸਥਾਪਤ ਹੈ।

ਇਸ ਤੋਂ ਇਲਾਵਾ ਜਿਲ੍ਹੇ ਵਿੱਚ ਇਕ ਮੈਰੀਟੋਰੀਅਸ ਸਕੂਲ, ਇਕ ਆਦਰਸ ਸਕੂਲ ਅਤੇ ਤਿੰਨ ਮਾਡਲ ਸਕੂਲ ਵੀ ਪ੍ਰਭਾਵਸ਼ਾਲੀ ਤਰੀਕੇ ਨਾਲ ਚਲ ਰਹੇ ਹਨ।  ਮੈਰੀਟੋਰੀਅਸ ਵਿੱਚ ਸਰਕਾਰੀ ਸਕੂਲਾਂ ਦੇ ਹੁਸ਼ਿਆਰ ਵਿਦਿਆਰਥੀਆਂ ਨੂੰ ਸਾਇੰਸ ਅਤੇ ਕਾਮਰਸ ਸਟਰੀਮ ਵਿੱਚ ਕੁਆਲਟੀ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਹੋਸਟਲ ਦੀ ਸਹੂਲਤ ਵੀ ਸਾਰੇ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ। ਇਹ ਸਾਰੀਆਂ ਸਹੂਲਤਾਂ ਬਿਲਕੁਲ ਮੁਫਤ ਦਿੱਤੀਆਂ ਜਾਂਦੀਆਂ ਹਨ।

ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸਾਰੇ ਸਕੂਲਾਂ ਵਿੱਚ ਕੰਪਿਊਟਰ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਹਰ ਸਕੂਲ ਵਿੱਚ ਵਧੀਆ ਕੰਪਿਊਟਰ ਲੈਬਜ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਐਜੂਸੈਟ ਰਾਂਹੀ ਨਿਰਧਾਰਿਤ ਸਮਾਂ ਸਾਰਣੀ ਅਨੁਸਾਰ ਵੱਖ-ਵੱਖ ਵਿਸ਼ਿਆਂ ਦੇ ਲੈਕਚਰ ਮਾਹਰ ਵਿਦਵਾਨਾ ਦੁਆਰਾ ਦਿੱਤੇ ਜਾਂਦੇ ਹਨ।

ਜਿਲ੍ਹੇ ਵਿੱਚ ਇਕ ਸਪੋਰਟਸ ਸਕੂਲ ਘੁੱਦਾ ਵਿਖੇ ਸਥਾਪਤ ਹੈ ਜੋ ਕਿ ਖੇਡਾਂ ਦੇ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆ ਕਰ ਰਿਹਾ ਹੈ।

ਵਿਦਿਆਰਥੀਆਂ ਦਾ ਵੇਰਵਾ (ਸਾਲ 2021-22)
ਲੜੀ ਨੰ: ਪ੍ਰਬੰਧਨ ਸਕੂਲਾਂ ਦੀ ਗਿਣਤੀ ਪ੍ਰੀ ਪ੍ਰਾਇਮਰੀ ਲੜਕੇ ਪ੍ਰੀ ਪ੍ਰਾਇਮਰੀ ਲੜਕਿਆਂ 1-5

ਲੜਕੇ

1-5

ਲੜਕਿਆਂ

6-12

ਲੜਕੇ

6-12

ਲੜਕਿਆਂ

ਕੁੱਲ
1 ਆਦਰਸ਼ ਸਕੂਲ

(ਪੀ ਪੀ ਪੀ)

1 259 296 491 491 209 215 1961
2 ਕੇਂਦਰੀ ਸਰਕਾਰੀ ਸਕੂਲ 6 0 0 1962 1659 2321 2140 8082
3 ਸਿੱਖਿਆ ਵਿਭਾਗ 675 9736 9283 28231 26508 39293 38290 151341
4 ਸਰਕਾਰੀ ਸਹਾਇਤਾ ਪ੍ਰਾਪਤ ਸਕੂਲ 12 42 31 1103 954 2871 1095 6096
5 ਮੈਰਿਟਰੀਜ ਸੋਸਾਇਟੀ 1 0 0 0 0 336 574 910
6 ਪੰਜਾਬ ਸਕੂਲ ਸਿੱਖਿਆ ਬੋਰਡ ਸਕੂਲ 1 16 26 74 76 407 243 842
7 ਪ੍ਰਾਈਵੇਟ ਮਾਨਤਾ ਪ੍ਰਾਪਤ ਸਕੂਲ 315 9872 7889 26346 20156 32654 25251 122168
ਕੁੱਲ 1011 19925 17525 58207 49844 78091 67808 291400

 

ਸਿੱਖਿਆ ਵਿਭਾਗ ( ਸਰਵ ਸਿੱਖਿਆ ਅਭਿਆਨ ਅਤੇ ਰਾਸ਼ਟਰੀ ਮਾਧਿਆਮਿਕ ਸਿੱਖਿਆ ਅਭਿਆਨ ) ਦੁਆਰਾਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਵੇਰਵਾ
ਲੜੀ ਨੰ: ਸਕੀਮ ਵੇਰਵਾ
1 ਸਿਵਲ ਵਰਕਸ ਸਰਵ ਸਿੱਖਿਆ ਅਭਿਆਨ ਅਧੀਨ ਸਮੂਹ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਦੀਆਂ ਲੋੜਾਂ ਅਨੁਸਾਰ ਗ੍ਰਾਂਟਾਂ ਮੁਹੱਈਆਂ ਕਰਵਾਈਆਂ ਜਾਂਦੀਆਂ ਹੈ ।
2  ਐਸ.ਟੀ.ਆਰ. ਹਰ ਸਾਲ ਦਸੰਬਰ ਵਿੱਚ ਘਰੋ- ਘਰੀ ਸਰਵੇਖਣ ਕਰਵਾਇਆ ਜਾਂਦਾ ਹੈ ਅਤੇ ਸਰਵੇਂ ਦੋਰਾਨ ਜੋ ਬੱਚੇ 6 ਤੋਂ 14 ਸਾਲ ਦੇ ਲਭਦੇ ਹਨ ਉਹਨਾਂ ਨੂੰ ਸਕੂਲਾਂ ਵਿੱਚ ਦਾਖਲ ਕਰਵਾਉਣ ਦੇ ਯਤਨ ਕੀਤੇ ਜਾਂਦੇ ਹਨ ।
3 ਮਿਡ-ਡੇ-ਮੀਲ ਸਮੂਹ ਸਰਕਾਰੀ ਅਤੇ ਏਡਡ ਸਕੂਲਾਂ ਵਿੱਚ ਪੜ੍ਹਦੇ ਪਹਿਲੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਰੋਜ਼ਾਨਾ ਮਿਡ-ਡੇ-ਮੀਲ ਖਾਣ ਲਈ ਦਿੱਤਾ ਜਾਂਦਾ ਹੈ ।
4 ਵਜੀਫੇ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਐਸ.ਸੀ/ਬੀ.ਸੀ/ਘੱਟ ਗਿਣਤੀ ਵਰਗ ਦੇ ਯੋਗ ਵਿਦਿਆਰਥੀਆਂ ਦਾ ਵਜੀਫਾ ਸਬੰਧਤ ਸਕੂਲਾਂ ਵੱਲੋਂ ਅਪਲਾਈ ਕੀਤਾ ਜਾਂਦਾ ਹੈ ਅਤੇ ਵਜੀਫਿਆਂ ਦੀ ਰਕਮ ਸਰਕਾਰ ਵੱਲੋਂ ਸਿੱਧੀ ਹੀ ਵਿਦਿਆਰਥੀਆਂ ਦੇ ਖਾਤੇ ਵਿੱਚ ਈ-ਟ੍ਰਾਂਸਫਰ ਕਰ ਦਿੱਤੀ ਜਾਂਦੀ ਹੈ ।
5 ਕੇ.ਜੀ.ਬੀ.ਵੀ ਜਿਲ੍ਹੇ ਵਿੱਚ 3 ਕੇ.ਜੀ.ਬੀ.ਵੀ ਹੋਸਟਲ ਚਲਦੇ ਹਨ ( ਸਸਸਸ ਘੁੱਦਾ, ਸਸਸਸ ਮੰਡੀ ਕਲਾਂ (ਕੁ), ਸਸਸਸ ਤਲਵੰਡੀ ਸਾਬੋ) ਇਹਨਾਂ ਹੋਸਟਲਾਂ ਵਿੱਚ 6ਵੀਂ ਤੋਂ 8ਵੀਂ ਜਮਾਤ ਤੱਕ ਦੀਆਂ ਲੜਕੀਆਂ ਰਹਿੰਦੀਆਂ ਹਨ । ਇਹਨਾਂ ਵਿਦਿਆਰਥਣਾਂ ਨੂੰ ਰਹਿਣ-ਸਹਿਣ ਅਤੇ ਖਾਣ ਪੀਣ ਦੀਆਂ ਸਾਰੀਆਂ ਸਹੁਲਤਾਂ ਮੁਫਤ ਦਿੱਤੀਆਂ ਜਾਂਦੀਆਂ ਹਨ ।
6 ਆਈ.ਈ.ਡੀ ਇਸ ਜਿਲ੍ਹੇ ਵਿੱਚ ਦਿਵਿਆਂਗ ਬੱਚਿਆਂ ਲਈ ਇਨਕਲੂਸਿਵ ਸਿੱਖਿਆ ਵਿਸ਼ੇਸ਼ ਯੋਗ ਅਧਿਆਪਕਾਂ ( ਸਪੈਸ਼ਲ ਐਜੂਕੇਟਰ ) ਵੱਲੋਂ ਦਿੱਤੀ ਜਾਂਦੀ ਹੈ । ਜਿਸ ਵਿੱਚ ਉਹਨਾਂ ਦੀ ਜਰੂਰਤ ਅਨੁਸਾਰ ਸੁਵਿਧਾਵਾਂ ਮਹੱਈਆਂ ਕਰਵਾਈਆਂ ਜਾਂਦੀਆਂ ਹਨ। ਇਸ ਪ੍ਰੋਗਰਾਮ ਅਧੀਨ ਜਰੂਰਤ ਅਨੁਸਾਰ ਸਰਜਰੀ,ਸਹਾਇਕ ਐਡ,ਬਰੇਲ ਲਿੱਪੀ,ਅਤੇ ਵਜੀਫਾ ਦਿੱਤਾ ਜਾਂਦਾ ਹੈ ।
7 ਕਿਤਾਬਾਂ ਪਹਿਲੀ ਤੋਂ ਬਾਰਵੀਂ ਤੱਕ ਦੇਸਾਰੇ ਸਰਕਾਰੀ ਅਤੇ ਏਡਿਡ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ ਮੁਹੱਈਆਂ ਕਰਵਾਈਆਂ ਜਾਂਦੀਆਂ ਹਨ।
8 ਵਰਦੀਆਂ ਜਿਲ੍ਹੇ ਵਿੱਚ ਪੜ੍ਹਦੇ ਪਹਿਲੀ ਤੋਂ ਅੱਠਵੀਂ ਤੱਕ ਦੇ ਸਾਰੀਆਂ ਲੜਕੀਆਂ ,ਐਸ ਸੀ ਲੜਕੇ ਅਤੇ ਬੀ ਪੀ ਐਲ ਲੜਕਿਆਂ ਨੂੰ ਮੁਫਤ ਵਰਦੀਆਂ ਦਿੱਤੀਆਂ ਜਾਂਦੀਆਂ ਹਨ ।
9 ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰੋਜੈਕਟ ਇਸ ਪ੍ਰੋਜੈਕਟ ਅਧੀਨ ਹਰ ਸਕੂਲੀ ਵਿਦਿਆਰਥੀ ਦੇ ਮੁਢਲੇ ਕੌਸ਼ਲਾਂ (ਪੜ੍ਹਨਾ,ਲਿਖਣਾ,ਸਵਾਲਾਂ ਆਦਿ) ਦਾ ਜਰੂਰੀ ਤੌਰ ਤੇ ਵਿਕਾਸ ਕਰਨਾ,ਤਾਂ ਜੋ ਉਸ ਦਾ ਸਰਵ ਪੱਖੀ ਵਿਕਾਸ ਯਕੀਨੀ ਬਣਾਇਆ ਜਾਵੇ ਜਾ ਸਕੇ ਜਿਲੇ ਦੇ ਸਾਰੇ ਸਕੂਲਾਂਵਿੱਚ ਪੜ੍ਹੋ ਪੰਜਾਬ ਪੜ੍ਹਾਉ ਪੰਜਾਬ ਪ੍ਰੋਜੈਕਟ ਲਾਗੂ ਕੀਤਾ ਗਿਆ ਹੈ। ਇਸ ਪ੍ਰੋਜੈਕਟ ਦਾ ਮੁਖ ਉਦੇਸ਼ ਵਿਦਿਆਰਥੀਆਂ ਦੇ ਸਿੱਖਣ ਪੱਧਰ ਵਿੱਚ ਵਾਧਾ ਕਰਨਾ ਹੈ।  ਇਹ ਪ੍ਰੋਜੈਕਟ ਭਾਸ਼ਾ, ਸਮਾਜਿਕ ਸਿੱਖਿਆ, ਸਾਇੰਸ, ਹਿਸਾਬ ਵਿਸ਼ਿਆ ਲਈ ਦਸਵੀ ਕਲਾਸ ਤੱਕ ਲਾਗੂ ਕੀਤਾ ਗਿਆ ਹੈ। ਇਸ ਪ੍ਰੋਜੈਕਟ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਐਕਟੀਵਿਟੀ ਆਧਾਰਿਤ ਸਿੱਖਿਆ ਦਿੱਤੀ ਜਾਂਦੀ ਹੈ ਜਿਸ ਨਾਲ ਵਿਦਿਆਰਥੀਆਂ ਦੀ ਪੜਨ ਵਿੱਚ ਰੂਚੀ ਪੈਦਾ ਹੁੰਦੀ ਹੈ।