ਸੇਵਾ ਕੇਂਦਰ
ਵਿਭਾਗ ਦੇ ਕੰਮ ਦੀ ਜਾਣਕਾਰੀ:
ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਦਾ ਮੁੱਖ ਮਕਸਦ ਜਿਲ੍ਹਾ/ਤਹਿਸੀਲ ਅਤੇ ਬਲਾਕ ਪੱਧਰ ਤੇ ਸਰਕਾਰੀ ਕੰਮਕਾਜ ਵਿੱਚ ਸੁਧਾਰ ਲਿਆਉਣਾ ਹੈ,ਅਤੇ ਆਮ ਪਬਲਿਕ ਨੂੰ ਸੂਚਨਾ ਟੈਕਨਾਲੋਜੀ ਰਾਹੀਂ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਸਰਕਾਰੀ ਸਹੂਲਤਾਂ ਪ੍ਰਦਾਨ ਕਰਨਾ ਹੈ।
ਚੱਲਦੇ ਪ੍ਰਜੈਕਟ:-
ਸੇਵਾ ਕੇਂਦਰ:-
ਜ਼ਿਲਾ ਬਠਿੰਡਾ ਵਿੱਚ ਇਸ ਵੇਲੇ 34 ਸੇਵਾ ਕੇਂਦਰ ਕੰਮ ਕਰ ਰਹੇ ਹਨ, ਇਹ ਸੇਵਾ ਕੇਂਦਰ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 09:00 ਸਵੇਰ ਤੋਂ ਸ਼ਾਮ 05: 00 ਵਜੇ ਤੱਕ ਖੁੱਲ੍ਹੇ ਹੁੰਦੇ ਹਨ।ਆਮ ਪਬਲਿਕ ਇਹਨਾਂ ਸੇਵਾ ਕੇਂਦਰਾਂ ਵਿੱਚ ਕੋਈ ਵੀ ਸਰਕਾਰੀ ਸੇਵਾ (ਜਿਵੇਂ ਕਿ ਅਸਲੇ ਨਾਲ ਸਬੰਧਤ ਸੇਵਾਵਾਂ,ਜਨਮ ਅਤੇ ਮੌਤ ਸਬੰਧਤ ਸੇਵਾਵਾਂ, ਮੈਰਿਜ਼ ਰਜਿਸਟ੍ਰੇਸ਼ਨ ਅਤੇ ਆਧਾਰ ਕਾਰਡ ਆਦਿ) ਸਮਾਂਬੱਧ ਤਰੀਕੇ ਨਾਲ ਹਾਸਿਲ ਕਰ ਸਕਦੀ ਹੈ।
34 ਸੇਵਾ ਕੇਂਦਰਾਂ ਦੀ ਸੂਚੀ ਦੇਖਣ ਲਈ ਇੱਥੇ ਕਲਿੱਕ ਕਰੋ (PDF 419 KB)
ਈ-ਡਿਸਟਿ੍ਕਟ ਪ੍ਰੋਜੈਕਟ:
ਈ-ਡਿਸਟਿ੍ਕਟ ਪ੍ਰੋਜੈਕਟ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਹਿੱਸਾ ਲੈਣ ਵਾਲੇ ਵਿਭਾਗਾਂ ਦੀ ਡਾਟਾ ਡਿਜੀਟਾਈਜ਼ੇਸ਼ਨ, ਅਤੇ ਬੈਕਐਂਡ ਕੰਪਿਊਟਰੀਕਰਨ ਦੁਆਰਾ ਨਾਗਰਿਕ ਸੇਵਾਵਾਂ ਦੀ ਸਹਿਜ ਤਰੀਕੇ ਨਾਲ ਸਪੁਰਦਗੀ ਦੀ ਕਲਪਨਾ ਕੀਤੀ ਗਈ ਹੈ।
ਈ-ਸੇਵਾ ਪ੍ਰੋਜੈਕਟ:
ਈ-ਸੇਵਾ ਪ੍ਰੋਜੈਕਟ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਡਿਜੀਟਲ ਮੋਡ ਵਿੱਚ ਨਾਗਰਿਕ ਸੇਵਾਵਾਂ ਦੀ ਨਿਰਵਿਘਨ ਸਪੁਰਦਗੀ ਪ੍ਰਦਾਨ ਕਰਦਾ ਹੈ।
ਪਹਿਲ ਮੁਲਾਕਾਤ ਹੇਠ ਦਿੱਤੇ ਲਿੰਕ ਨੂੰ ਲਾਗੂ ਕਰਕੇ ਜਾਂ QR ਕੋਡ ਨੂੰ ਸਕੈਨ ਕਰਕੇ ਲਿਆ ਜਾ ਸਕਦਾ ਹੈ.
ਸੇਵਾ ਕੇਂਦਰ ਨਿਯੁਕਤੀ ਬੁਕਿੰਗ-: Click Here
QR ਕੋਡ :
ਸੇਵਾ ਕੇਂਦਰ ਸੰਪਰਕ ਵਿਅਕਤੀ:
ਜ਼ਿਲ੍ਹਾ ਮੈਨੇਜਰ – ਸ੍ਰੀ ਮਨਜੀਤ ਸ਼ਰਮਾ
ਈਮੇਲ ਆਈ.ਡੀ : ms.59574@paradigmithr.com;
ਸੰਪਰਕ ਨੰਬਰ : 62833-66257
ਸੇਵਾ ਕੇਂਦਰ ਵਿਭਾਗੀ ਸੰਪਰਕ:-
ਅਫਸਰ ਇੰਚਾਰਜ ਦਾ ਨਾਮ :- ਸ੍ਰੀ ਮੁਕੇਸ਼ ਕੁਮਾਰ,ਡੀ.ਟੀ.ਸੀ,ਬਠਿੰਡਾ। ਸ੍ਰੀ ਅਮਨਦੀਪ ਸਿੰਘ, ਡੀ.ਆਈ.ਟੀ.ਐਮ.। ਸ੍ਰੀ ਅਮਨ ਗੋਇਲ, ਏ.ਡੀ.ਆਈ.ਟੀ.ਐਮ.।
ਦਫਤਰ ਦਾ ਪਤਾ: ਕਮਰਾ ਨੰ 225, ਪਹਿਲੀ ਮੰਜ਼ਿਲ,ਡੀ.ਸੀ.ਦਫ਼ਤਰ ਬਠਿੰਡਾ।
ਈਮੇਲ ਆਈ.ਡੀ : grbranch.bathinda@punjab.gov.in
ਸੰਪਰਕ ਨੰਬਰ : 0164-2862104