ਕਿਲਾ ਮੁਬਾਰਕ
ਇਤਿਹਾਸਕਾਰਾਂ ਅਨੁਸਾਰ ਬਠਿੰਡਾ ਦਾ ਕਿਲ੍ਹਾ ਰਾਜਾ ਵਿਨੇ ਪਾਲ ਨੇ ਬਣਾਇਆ ਸੀ ਅਤੇ ਇਸ ਦਾ ਨਾਮ ਵਿਕਰਮਗੜ੍ਹ ਕਿਲ੍ਹਾ ਰੱਖਿਆ । ਉਸ ਪਿਛੋਂ ਰਾਜਾ ਜੈਪਾਲ ਨੇ ਕਿਲ੍ਹੇ ਦਾ ਨਾਂ ਜੈਪਾਲਗੜ੍ਹ ਕਰ ਦਿੱਤਾ । ਮੱਧ-ਕਾਲ ਵਿੱਚ ਭੱਟੀ ਰਾਓ ਰਾਜਪੂਤ ਨੇ ਕਿਲ੍ਹੇ ਨੂੰ ਨਵੇਂ ਸਿਰਿਓ ਬਣਾਇਆ ਤੇ ਕਿਲ੍ਹੇ ਦਾ ਨਾਮ ਭੱਟੀ ਵਿੰਡਾ ਰੱਖਿਆ। ਇਸ ਕਰ ਕੇ ਸ਼ਹਿਰ ਦਾ ਨਾਂ ਪਹਿਲਾਂ ਭਟਿੰਡਾ ਅਤੇ ਫਿਰ ਬਠਿੰਡਾ ਪਿਆ। ਜਦੋਂ 1707 ਵਿੱਚ ਗੁਰੂ ਗੋਬਿੰਦ ਸਿੰਘ ਜੀ ਕਿਲ੍ਹੇ ਵਿੱਚ ਆਏ ਤਾਂ ਕਿਲ੍ਹੇ ਦਾ ਨਾਮ ਕਿਲਾ ਗੋਬਿੰਦਗੜ੍ਹ ਪੈ ਗਿਆ। ਮੌਜੂਦਾ ਸਮੇਂ ਇਸ ਨੂੰ ਕਿਲ੍ਹਾ ਮੁਬਾਰਕ ਆਖਿਆ ਜਾਂਦਾ ਹੈ । ਕਿਲ੍ਹਾ ਮੁਬਾਰਕ ਵਿਚਲਾ ਰਾਣੀ ਮਹਿਲ ਬਹੁਤ ਖੂਬਸੂਰਤ ਹੈ ਜਿਸ ਤੇ ਚਿੱਤਰਕਾਰੀ ਦੀ ਦਿੱਖ ਵੀ ਦੇਖਣ ਵਾਲੀ ਹੈ ।
ਰਜ਼ੀਆ ਸੁਲਤਾਨ ਜਦੋਂ 1239 ਵਿੱਚ ਗਵਰਨਰ ਅਲਤੂਨੀਆਂ ਦੀ ਬਗ਼ਾਵਤ ਦਬਾਉਣ ਵਾਸਤੇ ਬਠਿੰਡਾ ਆਈ ਤਾਂ ਉਸ ਨੂੰ ਅਲਤੂਨੀਆਂ ਨੇ ਬਠਿੰਡਾ ਕਿਲ੍ਹੇ ਵਿੱਚ ਕੈਦ ਕਰ ਲਿਆ ਸੀ। ਕਰੀਬ ਦੋ ਮਹੀਨੇ ਉਹ ਇੱਥੇ ਕਿਲ੍ਹੇ ਵਿਚਲੇ ਰਾਣੀ ਮਹਿਲ ਵਿੱਚ ਕੈਦ ਰਹੀ ਸੀ । ਇਤਿਹਾਸਕਾਰਾਂ ਅਨੁਸਾਰ ਰਜ਼ੀਆ ਸੁਲਤਾਨ ਰਾਣੀ ਮਹਿਲ ਦੀ ਖਿੜਕੀ ਵਿੱਚ ਬੈਠ ਕੇ ਸ਼ਾਮ ਵਕਤ ਮੀਨਾ ਬਾਜ਼ਾਰ ਦਾ ਨਜ਼ਾਰਾ ਤੱਕਿਆ ਕਰਦੀ ਸੀ। ਰਜ਼ੀਆ ਸੁਲਤਾਨ ਬਠਿੰਡਾ ਦੀ ਮਸਜਿਦ ਵਿੱਚ ਨਮਾਜ਼ ਪੜ੍ਹਨ ਜਾਇਆ ਕਰਦੀ ਸੀ।
ਫ਼ੋਟੋ ਗੈਲਰੀ
ਕਿਵੇਂ ਪਹੁੰਚੀਏ:
ਹਵਾਈ ਜਹਾਜ਼ ਰਾਹੀਂ
ਇਹ ਬਠਿੰਡਾ ਸ਼ਹਿਰ ਵਿੱਚ ਸਥਿਤ ਹੈ. ਬਠਿੰਡਾ ਹਵਾਈ ਅੱਡਾ ਕਰੀਬ 26 ਕਿਲੋਮੀਟਰ ਦੀ ਦੂਰੀ ਤੇ ਸਭ ਤੋਂ ਨਜ਼ਦੀਕੀ ਹਵਾਈ ਅੱਡਾ ਹੈ.
ਰੇਲਗੱਡੀ ਰਾਹੀਂ
ਨਜ਼ਦੀਕੀ ਰੇਲਵੇ ਸਟੇਸ਼ਨ ਜ਼ਿਲਾ ਹੈੱਡਕੁਆਰਟਰ, ਬਠਿੰਡਾ ਜੰਕਸ਼ਨ ਤੇ ਹੈ
ਸੜਕ ਰਾਹੀਂ
ਕਿਉਂਕਿ ਇਹ ਬਠਿੰਡਾ ਸ਼ਹਿਰ ਵਿੱਚ ਸਥਿਤ ਹੈ, ਅਤੇ ਬਠਿੰਡਾ ਸ਼ਹਿਰ ਸੜਕ ਰਾਹੀਂ ਸਾਰੇ ਵੱਡੇ ਸ਼ਹਿਰਾਂ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ.