ਤਖ਼ਤ ਸ੍ਰੀ ਦਮਦਮਾ ਸਾਹਿਬ
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਸਿੱਧ ਅਸਥਾਨ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ ) ਲੱਗਭੱਗ 28 ਕਿਲੋਮੀਟਰ ਦੂਰੀ ਤੇ ਸਥਿਤ ਹੈ । ਇਸ ਸਥਾਨ ਨੂੰ ਸਿੱਖਾਂ ਦੀ ਕਾਸ਼ੀ ਵੀ ਕਿਹਾ ਜਾਂਦਾ ਹੈ । ਡੱਲੇ ਸਿੱਖ ਦਾ ਪ੍ਰੇਮ ਦੇਖਕੇ ਕਲਗੀਧਰ ਨੇ ਇੱਥੇ ਕ਼ਰੀਬ ਸਾਢੇ ਨੌ ਮਹੀਨੇ ਨਿਵਾਸ ਕੀਤਾ। ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਨੂੰ ਨਾਲ ਲੈ ਕੇ ਇਸ ਥਾਂ ਦਿੱਲੀ ਤੋਂ ਦਰਸ਼ਨ ਕਰਨ ਲਈ ਇਸ ਸਥਾਨ ਤੇ ਆੲੇ। ਦਸ਼ਮੇਸ਼ ਪਿਤਾ ਨੇ ਇਸੇ ਥਾਂ ਆਤਮਿਕ ਸ਼ਕਤੀ ਨਾਲ ਆਪਣੇ ਅਨੁਭਵ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਪਾਠ ਲਿਖਵਾਇਆ । ਫੂਲਵੰਸ਼ ਦੇ ਰਤਨ ਤਿਲੋਕ ਸਿੰਘ ਤੇ ਰਾਮ ਸਿੰਘ ਜੀ ਨੇ ਇੱਥੇ ਹੀ ਦਸ਼ਮੇਸ਼ ਪਿਤਾ ਤੋਂ ਅੰਮ੍ਰਿਤ ਪਾਨ ਕੀਤਾ। ਇਸ ਜੰਗਲੀ ਖੇਤਰ ਨੂੰ ਹਰਾ ਭਰਾ ਕਰਨ ਦਾ ਵਰ ਵੀ ਇਸੇ ਥਾਂ ਬਖਸ਼ਿਆ ਹੈ ।
ਇੱਥੇ ਵਿਸਾਖੀ ਨੂੰ ਭਾਰੀ ਮੇਲਾ ਲੱਗਦਾ ਹੈ । ਇਸ ਜਗ੍ਹਾ ਤੇ ਸੰਤ ਅਤਰ ਸਿੰਘ ਜੀ ਨੇ ਵੀ ਸੇਵਾ ਕਰਵਾਈ । ਦਮਦਮਾ ਸਾਹਿਬ ਸਿੱਖ ਲਿਖਾਰੀਆਂ ਤੇ ਗਿਆਨੀਆਂ ਦੀ ਟਕਸਾਲ ਹੈ । ਇਹ ਸਥਾਨ ਰੇਲਵੇ ਸਟੇਸ਼ਨ ਮਾਈਸਰਖਾਨਾ, ਰਾਮਾਂ ਅਤੇ ਮੌੜ ਤੋਂ ਲਗਭੱਗ ਇਕੋ ਜਿਹੀ ਦੂਰੀ ਤੇ ਹੈ ।
ਫ਼ੋਟੋ ਗੈਲਰੀ
ਕਿਵੇਂ ਪਹੁੰਚੀਏ:
ਹਵਾਈ ਜਹਾਜ਼ ਰਾਹੀਂ
ਬਠਿੰਡਾ ਹਵਾਈ ਅੱਡਾ ਤਕਰੀਬਨ 55 ਕਿਲੋਮੀਟਰ ਦੀ ਦੂਰੀ ਤੇ ਹੈ.
ਰੇਲਗੱਡੀ ਰਾਹੀਂ
ਬਠਿੰਡਾ ਜੰਕਸ਼ਨ ਲਗਭਗ 30 ਕਿਲੋਮੀਟਰ ਦੀ ਦੂਰੀ ਤੇ ਨੇੜਲੇ ਰੇਲਵੇ ਸਟੇਸ਼ਨ ਹੈ.
ਸੜਕ ਰਾਹੀਂ
ਮੋਟਰਬਲ ਸੜਕਾਂ ਕਈ ਅਹਿਮ ਸ਼ਹਿਰਾਂ ਤੋਂ ਇਸ ਨੂੰ ਜੋੜਦੀਆਂ ਹਨ ਬਠਿੰਡਾ ਸ਼ਹਿਰ ਤੋਂ ਲਗਪਗ 30 ਕਿਲੋਮੀਟਰ ਦੀ ਦੂਰੀ ਹੈ.