ਬੰਦ ਕਰੋ

ਆਰਥਿਕਤਾ

ਬਠਿੰਡੇ ਦੀ ਆਰਥਿਕਤਾ ਇਕ ਸੁਤੰਤਰ ਜ਼ਿਲ੍ਹੇ ਵਜੋਂ ਸਥਾਪਿਤ ਹੋਣ ਤੋਂ ਬਾਅਦ ਵਧ ਰਹੀ ਹੈ । ਬਠਿੰਡਾ ਵਿੱਚ ਆਰਥਿਕ ਵਿਕਾਸ ਦੀ ਰਫਤਾਰ ਨੂੰ ਕਈ ਤਰ੍ਹਾਂ ਦੇ ਉਦਯੋਗਾਂ, ਖਾਸ ਤੌਰ ‘ਤੇ ਪਾਵਰ ਪਲਾਂਟ, ਰਸਾਇਣਿਕ ਕਾਰਖਾਨੇ, ਕਪਾਹ ਉਤਪਾਦਨ, ਦੁੱਧ ਦੀਆਂ ਫੈਕਟਰੀਆਂ ਆਦਿ ਦੀ ਸਥਾਪਨਾ ਕਰਕੇ ਪ੍ਰੇਰਿਤ ਕੀਤਾ ਗਿਆ ਹੈ । ਗੁਰੂ ਨਾਨਕ ਦੇਵ ਥਰਮਲ ਪਾਵਰ ਪਲਾਂਟ ਅਤੇ ਗੁਰੂ ਹਰਗੋਬਿੰਦ ਥਰਮਲ ਪਾਵਰ ਪਲਾਂਟ ਨੇ ਨਾ ਕੇਵਲ ਖੇਤਰ ਦੀ ਬਿਜਲੀ ਦੀ ਸਮੱਸਿਆ ਦਾ ਹੱਲ ਕੀਤਾ ਹੈ, ਪਰੰਤੂ ਬਠਿੰਡਾ ਵਿਚ ਉਦਯੋਗਪਤੀਆਂ ਨੂੰ ਨਵੇਂ ਉਦਯੋਗਾਂ ਅਤੇ ਕਾਰੋਬਾਰਾਂ ਨੂੰ ਸਥਾਪਿਤ ਕਰਨ ਲਈ ਇਕ ਸੁਚਾਰੂ ਰਸਤਾ ਤਿਆਰ ਕਰਨ ਦੇ ਯੋਗ ਬਣਾਇਆ ਹੈ ਕਿਉਂਕਿ ਜ਼ਿਲ੍ਹੇ ਦੇ  ਥਰਮਲ ਪਾਵਰ ਉਤਪਾਦਨ ਵਿੱਚ ਸਵੈ-ਨਿਰਭਰ ਬਣ ਗਏ ਹਨ । ਬਠਿੰਡਾ ਦੇ ਖਾਦ ਉਦਯੋਗ ਨੇ ਫਸਲਾਂ ਨੂੰ ਸਫਲਤਾਪੂਰਵਕ ਵਧਣ ਵਿੱਚ ਇਸ ਖੇਤਰ ਦੀ ਮਦਦ ਕੀਤੀ ਹੈ ਅਤੇ ਇਸ ਨਾਲ ਬਾਗ਼ਬਾਨੀ ਅਤੇ ਫੂਡ ਪ੍ਰੋਡਕਟ ਦਾ ਕਾਰੋਬਾਰ ਬਠਿੰਡਾ ਦੇ ਪ੍ਰਮੁੱਖ ਕਾਰੋਬਾਰੀ ਖੇਤਰਾਂ ਵਿੱਚੋਂ ਇਕ ਹੈ । ਗ੍ਰੇਸਿਮ ਇੰਡਸਟਰੀਜ਼ ਲਿਮਟਿਡ ਦੀ ਇਕਾਈ ਸਫਲਤਾਪੂਰਵਕ ਵਧੀਆ ਗੁਣਵੱਤਾ ਵਾਲੇ ਸੀਮਿੰਟ ਬਣਾ ਰਹੀ ਹੈ ਅਤੇ ਬਿਰਲਾ ਪਲੱਸ ਸੀਮਿੰਟ ਦੇ ਫਲੈਗਸ਼ਿਪ ਅਧੀਨ ਹੈ ਜੋ ਪੂਰੇ ਭਾਰਤ ਵਿਚਲੇ ਵਿਕਾਸਕਾਰਾਂ ਅਤੇ ਬਿਲਡਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ ।