ਬੰਦ ਕਰੋ

ਸਿਹਤ

ਦਫ਼ਤਰ ਸਿਵਲ ਸਰਜਨ,
ਬਠਿੰਡਾ
ਸੰਪਰਕ ਨੰਬਰ ਹੈਲਪ ਲਾਈਨ ਨੰ:  : 0164-2212501 / 104

ਸਿਹਤ ਵਿਭਾਗ ਸਬੰਧੀ
ਲੜੀ ਨੰ: ਵਰਣਨ ਗਿਣਤੀ
1 ਜਿਲ੍ਹਾ ਹਸਪਤਾਲ ਅਤੇ ਵੂਮੈਨ ਐਂਡ ਚਿਲਡਰਨ ਹਸਪਤਾਲ 1+1
2 ਸਬ ਡਵੀਜਨਲ ਹਸਪਤਾਲ (ਤਲਵੰਡੀ ਸਾਬੋ, ਘੁੱਦਾ, ਰਾਮਪੁਰਾਫੂਲ) 03
3 ਸੀ.ਐਚ.ਸੀਜ਼ (ਨਥਾਣਾ, ਗੋਨਿਆਣਾ, ਸੰਗਤ, ਬਾਲਿਆਵਾਲੀ, ਭਗਤਾ, ਰਾਮਾਂ, ਮੌੜ, ਭੁੱਚੋ , ਮਹਿਰਾਜ) 09
4 ਪੀ.ਐਚ.ਸੀਜ਼ ਅਰਬਨ (5) , ਰੂਰਲ(19)
5 ਸਬ ਸੈੱਟਰ (ਰੂਰਲ) 136
ਸਿਹਤ ਵਿਭਾਗ ਵੱਲੋਂ ਜਿਲ੍ਹਾ ਹਸਪਤਾਲ ਵਿਖੇ ਦਿੱਤੀਆਂ ਜਾ ਰਹੀਆਂ ਸੇਵਾਵਾ
ਸੇਵਾ ਵਰਣਨ
1. ਮਨਜੂਰ 200 ਬੈਂਡਿਡ ਹਸਪਤਾਲਇਸ ਸੰਸਥਾ ਵਖੇ ਜਰਨਲ ਸਰਜਰੀ, ਜਰਨਲ ਮੈਡੀਸਨ, ਚਮੜੀ, ਹੱਡੀਆਂ ਦੇ ਰੋਗ, ਅੱਖਾਂ ਦਾ ਵਿਭਾਗ, ਦੰਦਾ ਦਾ ਵਿਭਾਗ, 24*7 ਅਮਰਜੈਂਸੀ ਸੇਵਾਵ਼ , ਬਲੱਡ ਬੈਂਕ, ਮੁਰਦਾ ਘਰ, ਲੈਬ , ENT, ਮਨੋਵਿਗਿਆਨ, ਟੀ.ਬੀ ਅਤੇ ਫਾਰਮੇਸੀ ਆਦਿ ਸੇਵਾਵਾ ਦਿੱਤੀਆ ਜਾ ਰਹੀਆਂ ਹਨ ।
2.ਅਸਤਨ 25-28 ਮਰੀਜ਼ਾਂ ਨੂੰ ਹਰੇਕ ਮਹੀਨੇ ਡਾਇਲਸਿਸ ਦੀ ਸੇਵਾ ਮੁਫ਼ਤ ਵਿੱਚ ਮੁਹੱਈਆਂ ਕਰਵਾਈ ਜਾ ਰਹੀ ਹੈ ।
3.ਅਰਸ਼ ਪ੍ਰੋਗਰਾਮ ਤਹਿਤ ਮੁੰਡੇ ਕੁੜੀਆਂ ਦੀ ਮੁਫ਼ਤ ਵਿੱਚ ਕਿਸੋਰ ਅਵਸਥਾ ਦੌਰਾਨ ਆਉਣ ਵਾਲੀਆਂ ਮੁਸ਼਼ਕਿਲਾਂ ਸਬੰਧੀ ਕਾਉਸਲਿੰਗ ਕੀਤੀ ਜਾਂਦੀ ਹੈ ।
4.ਏ.ਆਰ.ਟੀ. ਸੈਂਟਰ ਵਿੱਚ ਆਉਣ ਵਾਲੇ ਐਚ.ਆੲ.ਵੀ. ਮਰੀਜ਼ਾਂ ਨੂੰ ਮੁਫ਼ਤ ਵਿੱਚ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਅਤੇ ਸ.ਡੀ.-4 ਸੈੱਲ ਕਾਉਂਟਰ ਰਾਹੀਂ ਸੈਲਾਂ ਦਾ ਟੈਸਟ ਫਰੀ ਵਿੱਚ ਕੀਤਾ ਜਾਂਦਾ ਹੈ ।
5.Hepatitis-ਸੀ ਦੇ ਮਰੀਜ਼ਾਂ ਨੂੰ ਫਰੀ ਵਿੱਚ ਇਲਾਜ ਮਹੁੱਈਆ ਕਰਵਾਇਆ ਜਾਂਦਾ ਹੈ ਅਤੇ viral load ਦਾ ਟੈਸਟ ਹਸਪਤਾਲ ਦੇ ਵਿੱਚ ਹੀ ਘੱਟ ਰੇਟਾਂ ਤੇ ਕੀਤਾ ਜਾਂਦਾ ਹੈ ।
6.ਐਮਰਜੈਂਸੀ ਵਿੱਚ ਆਉਣ ਵਾਲੇ ਮਰੀਜ਼ਾਂ ਦਾ ਪਹਿਲੇ 24 ਘੰਟੇ ਵਿੰਚ ਸਾਰਾ ਇਲਾਜ ਸਮੇਤ ਟੈਸਟ ਫਰੀ ਕੀਤਾ ਜਾਂਦਾ ਹੈ
7.ਮਰੀਜ਼ਾਂ ਨੂੰ ਡਿਜੀਟਲ ਐਕਸਰੇ ਅਤੇ ਅਲਟਰਾ ਸਾਉਂਡ ਦੀ ਸੁਵਾੱ ਦਿੱਤੀ ਜਾ ਰਹੀ ਹੈ ।
8. ਬਲੱਡ ਬੈਂਕ ਦੁਆਰਾ 24 ਘੰਟੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ । ਬਲੱਡ ਬੈਂਕ ਵਿੱਚ ਆੳਣ ਵਾਲੇ ਥੈਲੇਸੀਮੀਆ, ਕੈਂਸਰ ਅਤੇ ਰੋਡ ਸਾਈਡ ਐਕਸੀਡੈਂਟ ਦੇ ਮਰੀਜ਼ਾਂ ਨੂੰ ਮੁਫਤ ਵਿੱਚ ਬਲੱਡ ਦੀ ਸੁਵਾੱ ਦਿੱਤੀ ਜਾ ਰਹੀ ਹੈ
9.ਹਸਪਤਾਲ ਵਿਖੇ orthopedic ਵਿੱਚ ਟ੍ਰਾਮਾ ਸੈਂਟਰ ਦੀਆਂ ਸੇਵਾਵਾ ਦਿੱਤੀਆਂ ਜਾ ਰਹੀਆਂ ਹਨ ।
10.ਨਸ਼ਾ ਛੁਡਾਊ ਕੇਂਦਰ

 • ਸਿਵਲ ਹਸਪਤਾਲ ਬਠਿੰਡਾ ਵਿਖੇ ਵੂਮੈਨ ਐੱਡ ਚਿਰਲਰਡ ਹਸਪਤਾਲ ਦੇ ਸਾਹਮਣੇ de-addition centre- ਚਲਾਇਆ ਜਾ ਰਿਹਾ ਹੈ ਜਿਥੇ ਆਉਣ ਵਾਲੇ ਮਰੀਜ਼ਾਂ ਨੂੰ ਫਰੀ ਵਿੱਚ ਨਸ਼ਾ ਛੱਡਣ ਲਈ counseling / medicine ਮੁਹੱਈਆ ਕਰਵਾਈ ਜਾਂਦੀ ਹੈ ਅਤੇ ਮਰੀਜ਼ਾਂ ਦਾ psychiatrist  ਦੀ ਦੇਖ ਰੇਖ ਵਿੱਚ ਇਲਾਜਾ ਕੀਤਾ ਜਾਂਦਾ ਹੈ ।
11. ਪੁਨਰਵਾਸ ਕੇਂਦਰ

 • ਹੋਣ ੳਪਰੰਤ ਮਾਨਸਾ ਰੋਡ ਸਥਿਤ ਆਧੁਨਿਕ ਸੁਵਿਧਾਵਾਂ ਨਾਲ ਲੈਸ rehibilitation centre ਵਿਖੇ ਮਰੀਜ਼ ਦਾਖਲ ਕੀਤੇ ਜਾਂਦੇ ਹਨ ਜਿਸ ਦੌਰਾਨ ਉਹਨਾਂ ਨੂੰ ਮੁਫ਼ਤ ਵਿੱਖ ਖਾਣਾ/ਪੀਣਾ/ ਰਹਿਣਾ/ ਖੇਡਾਂ ਅਤੇ ਜਿਮ ਵਰਗੀਆਂ ਸਹੁਲਤਾਂ ਮੁਹੀੱਆਂ ਕਰਵਾਈਆਂ ਜਾਂਦੀਆਂ ਹਨ ।
 • ਇਸ ਤੋਂ ਇਲਾਵਾ ost/ Methodone treatment cnetre 7 ooat ਸੈਂਟਰਾਂ ਵਿੱਚ opiod  ਦਾ ਨਸ਼ਾ ਛੁਡਾਉਣ ਲਈ opd basis s ਤੇ ਮਰੀਜਾਂ ਦੀ ਰਜਿਸਅਟਰੇਸ਼ਨ ਕਰਨ ਉਪਰੰਤ ਰੋਜ਼ਾਨਾ ਮੁਫ਼ਤ ਦਵਾਈ ਦਿੱਤੀ ਜਾਂਦੀ ਹੈ ।
12. ਔਰਤਾਂ ਅਤੇ ਬੱਚਿਆਂ ਦੀ ਵਿੰਗ

 • ਵੂਮੈਨ ਐਡ ਚਿਲਡਰਨ ਵਿੰਗ ਦੁਆਰਾ REMNCH ਅਧੀਨ JSY, JSSK, Family Planning, ਬੇਟੀ ਬਚਾਉ, ਬੇਟੀ ਪੜਾਉ ਪ੍ਰੋਗਰਾਮਾਂ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ ।
 • ਲਕਸ਼ਯ ਪ੍ਰੋਗਰਾਮ ਅਨੁਸਾਰ ਲੇਬਰ ਰੂਮ ਦੀ ਰੱਖ ਰਖਾਵ ਲਈ ਸਟਾਫ ਦੀ ਰੈਸ਼ਨੇਲਾਈਜੇਸ਼ਨ ਕਰ ਦਿੱਤੀ ਗਈ ਹੈ।
 • 12bedded functional SNCU level-II  ਦੀ ਸੁਵਿਧਾ  Indoor-Outdoor (ਮਹੀਨੇ ਦੇ ਔਸਤਨ 170 ਬੱਚਿਆਂ ਦੀ ਮੈਨੇਜਮੈਂਟ ਲੋੜੀਂਦੇ ਬੱਚਿਆਂ ਨੂੰ ਮੁਫ਼ਤ ਵਿੱਚ ਦਿੱਤੀ ਜਾ ਰਹੀ ਹੈ । SNCU ਦੇ ਨਾਲ ਹੀ  Breast feeding room  ਦੀ ਸੁਵਿਧਾ ਵੀ ਦਿੱਤੀ ਗਈ ਹੈ।
 • ਥੈਲੇਸੀਮੀਆਂ ਸੈਂਟਰ ਵਿੱਚ ਫਰੀ ਫਿਲਟਰ ਬੱਲਡ ਅਤੇ  iron chelation drugs ਮਹੱਈਆਂ ਕਰਵਾਈਆਂ ਜਾ ਰਹੀਆਂ ਹਨ ।

 

ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ
ਲੜੀ ਨੰ: ਸਕੀਮ ਨਾਮ ਸਕੀਮ ਬਾਰੇ ਵੇਰਵੇ
1 ਸੰਸਥਾਗਤ ਡਲਿਵਰੀਆਂ-
 • ਸਮੁੱਚਖੇ ਜਿਲ੍ਹੇ ਵਿੱਚ ਹਰ ਸਾਲ 94% ਸੰਸਥਾਗਤ ਡਲਿਵਰੀਆਂ ਕੀਤੀਆਂ ਜਾ ਰਹੀਆਂ ਹਨ ।ਹਰੇਕ ਗਰਭਵਤੀ ਔਰਤ ਨੂੰ ਫ਼ਰੀ 4 ਏ.ਐਨ.ਸੀ. ਚੈੱਕ ਐਪ, ਆਇਰਨ/ਆਈ.ਐਫ.ਏ. ਦੀਆਂ ਗੋਲੀਆਂ, ਟੀ.ਟੀ. ਦੇ ਦੋ ਟੀਕੇ ਅਤੇ ਫ਼ਰੀ ਬਲੱਡ ਮੁਹੱਈਆ ਕਰਵਾਇਆ ਜਾਂਦਾ ਹੈ।
 • ਜਨਨੀ ਸੁਰੱਖਿਆ ਯੋਜਨਾਂ ਤਹਿਤ ਬੀਪੀਐਲ, ਐਸ.ਈ/ਐਸ.ਟੀ. ਨਾਲ ਸਬੰਧ ਰੱਖਣ ਵਾਲੀਆਂ ਗਰਭਵਤੀ ਔਰਤਾਂ ਦੇ ਅਕਾਉਟ ਵਿੱਚ 500/600 ਅਤੇ 700 ਦੀ ਰਾਸ਼ੀ ਦਾ ਲਾਭ ਦਿੱਤਾ ਜਾਂਦਾ ਹੈ ।
 • ਜਨਨੀ ਸ਼ਿਸ਼ੂ ਸੁਰੱਖਿਆ ਕਾਰਯਕਰਮ ਤਹਿਤ ਗਰਭਵਤੀ ਔਰਤਾਂ ਨੂੰ ਸਰਕਾਰੀ ਸੰਸਥਾ ਵਿੱਚ ਡਿਲਵਰੀ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਫਰੀ ਡਿਲਵਰੀ, ਦਵਾਈਆਂ, ਟੈਸਟ, ਖੁਰਾਕ, ਲਿਆਉਣ ਅਤੇ ਛੱਡਣ ਦੀ ਸੁਵਿਧਾ ਮੁਫ਼ਤ ਵਿੱਚ ਮੁਹਈਆ ਕਰਵਾਈ ਜਾਂਦੀ ਹੈ।
 • ਸਮੁੱਚਖੇ ਜ਼ਿਲੇ ਵਿੱਚ ਟੀਕਾਕਰਨ ਪ੍ਰੋਗਰਾਮ ਤਹਿਤ ਹਰੇਕ ਬੱਚ ਦਾ 8 ਬਿਮਾਰੀਆਂ ਤੋਂ ਬਚਾਉਣ ਲਈ ਟੀਕਾਕਰਣ ਕੀਤਾ ਜਾਂਦਾ ਹੈ ਅਤੇ ਵਿਟਾਮਿਨ ਏ ਦੀ ਖੁਰਾਕਮੁਹੱਈਆਂ ਕਰਵਾਈ ਜਾਂਦੀ ਹੈ ।
2 ਕੋਵਿਡ ਟੀਕਾਕਰਣ
 • 18 ਸਾਲ ਤੋਂ ਉਪਰਲੀ ਉਮਰ ਦੇ ਲੋਕਾਂ ਨੂੰ ਜਿਲ੍ਹਾ ਬਠਿੰਡਾ ਵਿੱਚ ਫ਼ਰੀ ਵਿੱਚ ਕਰੋਨਾ ਦੀਆਂ ਦੋਵਾਂ ਖੁਰਾਕਾਂ ਲਈ ਟੀਕਾਕਰਨ ਕੀਤਾ ਜਾਂਦਾ ਹੈ। ਮਹੀਨਾ ਅਗਸਤ 2021 ਤੱਕ 4,52,682 ਲੋਕਾਂ ਦਾ ਟੀਕਾਕਰਨ ਕੀਤਾ ਗਿਆ ਹੈ।
3 ਫੈਮਲੀ ਪਲੈਨਿੰਗ-
 • ਫੈਮਲੀ ਪਲੈਨਿੰਗ ਪ੍ਰੋਗਰਾਮ ਤਹਿਤ ਫੈਮਲੀ ਪਲੈਨਿੰਗ ਸਬੰਧੀ ਯੋਗ ਜੋੜਿਆਂ ਨੂੰ ਦੋ ਬੱਚਿਆਂ ਦੇ ਅੰਤਰ ਰੱਖਣ ਸਬੰਧੀ ਵੱਖ ਵੱਖ ਤਰੀਕਿਆਂ ਸਬੰਧੀ ਕਾਊਂਸਲਰ ਦੁਆਰਾ ਜਾਣਕਾਰੀ ਦਿੱਤੀ ਜਾਂਦੀ ਹੈ। ਲੋੜੀਂਦੇ ਯੋਗ ਜੋੜਿਆਂ ਨੂੰ ਪਰਮਾਨੈਂਟ ਨਸਬੰਦੀ/ਨਲਬੰਦੀ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਹਰੇਕ ਲਾਭਪਾਤਰੀ ਨੂੰ 250,600,1100 ਰੁਪਏ ਦਾ ਮਾਣਭੱਤਾ ਵੀ ਦਿੱਤਾ ਜਾਂਦਾ ਹੈ। ਓਪਰੇਸ਼ਨ ਉਪਰੰਤ ਮੌਤ ਹੋਣ ਤੇ 2 ਲੱਖ ਰੁਪਏ ਦੀ ਰਾਸ਼ੀ ਅਤੇ ਓਪਰੇਸ਼ਨ ਫੇਲ ਹੋਣ ਤੇ 60 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਂਦਾ ਹੈ।
4 ਆਰ.ਬੀ.ਐਸ.ਕੇ . ਪ੍ਰੋਗਰਾਮ-
 • ਰਾਸ਼ਟਰੀ ਬਾਲ ਸੁਰਖਿਆ ਕਰਿਆਕਰਮ ਤਹਿਤ ਸਰਕਾਰੀ ਅਤੇ ੲਡਿਡ ਸਕੂਲਾਂ ਵਿੱਚ RHD, CHD/ THALESEMIA 18 ਸਾਲ ਤੱਕ ਦੇ ਬੱਚਿਆਂ ਦਾ ਮੁਫ਼ਤ ਵਿੱਚ ਇਲਾਜਾ ਕਰਵਾਇਅ ਜਾਦਾ ਹੈ । ਇਸ ਤੋਂ ਇਲਾਵਾ ਆਰ.ਬੀ.ਐਸ.ਕੇ ਟੀਮਾਂ ਦੁਆਰਾ ਸਾਰੇ ਸਕੂਲਾਂ ਵਿੱਚ ਬੱਚਿਆਂ ਦਾ ਚੈੱਕਅੱਪ ਕੀਤਾ ਜਾਂਦਾ ਹੈ ਅਤੇ ਲੋੜੀਂਦੇ ਬੱਚਿਆਂ ਨੂੱ ਮੁਫ਼ਤ ਵਿੱਚ ਐਨਕਾਂ ਵੰਡੀਆਂ ਜਾਂਦੀਆਂ ਹਨ।
5 ਹੋਰ ਸਕੀਮ
 • ICDS & Education deptt ਨਾਲਤਾਲਮੇਲ ਕਰਕੇ ਜਿਲ੍ਹੇ ਦੀ ਸੈਕਸ ਰੇਸ਼ੋ ਨੂੰ ਵਧਾਇਆ ਜਾ ਰਿਹਾ ਹੈ ।
 • ਕਾਇਆ ਕਲੱਖ ਅਤੇ ਸਵੱਛਤਾ ਹੀ ਸੇਵਾ ਅਭਿਮਾਨ ਤਹਿਤ ਹਸਪਤਾਲਾਂ ਅਤੇ ਪਿੰਡਾਂ ਦੀ ਸਾਫ਼ ਸੁਫਾਈ ਲਹ. ਲੋਕਾਂ ਨੂੰ ਅਤੇ ਸਟਾਫ਼ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ।
 • ਟੀ.ਬੀ. ਲੈਪਰੈਸੀ ਪ੍ਰੋਗਰਾਮ ਤਹਿਤ ਲੋੜੀਂਦੇ ਮਰੀਜਾਂ ਦਾ ਇਲਾਜ ਅਤ ਟੈਸਟ ਫਰੀ ਵਿੱਚ ਕੀਤਾ ਜਾਂਦਾ ਹੈ । ਟੀ.ਬੀ. ਪ੍ਰੋਗਰਾਮ ਤਹਿਤ ਹਰੇਕ ਮਰੀਜ ਨੂੰ ਮਹੀਨੈ ਦੇ 500 ਰੁਪਏ ਦਿੱਤੇ ਜਾਂਦੇ ਹਨ ।
 • ਐਮ.ਡੀ.ਆਰ./ਐਕਸ.ਡੀ.ਆਰ. ਦੇ ਮਰੀਜਾਂ ਨੂੰ ਆਉਣ ਜਾਣ ਲਈ ਫ਼ਰੀ ਬੱਸ ਪਾਸ ਜਾਰੀ ਕੀਤੇ ਜਾਂਦੇ ਹਨ।
 • ਵੈਕਟਰ ਬੋਰਨ ਪ੍ਰੋਗਰਾਮ ਤਹਿਤ ਡੇਂਗੂ ਅਤੇ ਮਲੇਰੀਏ ਦਾ ਫ਼ਰੀ ਟੈਸਟ ਕੀਤਾ ਜਾਂਦਾ ਹੈ। ਜਿਲ੍ਹਾ ਹਸਪਤਾਲ ਵਿਖੇ ਲੋਕਾਂ ਦੀਆਂ ਸੁਵਿਧਾਵਾਂ ਲਈ ਡੇਂਗੂ ਅਤੇ ਸਵਾਈਨ ਫਲੂ ਵਾਰਡ ਬਣਾਏ ਗਏ ਹਨ।
 • ਬਲਾਇੰਡਨੈਸ ਪ੍ਰੋਗਰਾਮ ਦੇ ਤਹਿਤ ਆਮ ਜਨਤਾ ਨੂੰ ਮਰਨ ਉਪਰੰਤ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਅਪ੍ਰੈਲ 2018 ਤੋਂ ਅਗਸਤ 2021 ਤੱਕ ਜਿਲ੍ਹੇ ਵਿੱਚ ਕੁੱਲ 298 ਆਈ ਡੋਨੇਸ਼ਨ ਕੀਤੀਆਂ ਜਾ ਚੁੱਕੀਆਂ ਹਨ।
6 ਸ਼ਹਿਰੀ ਤੰਦਰੁਸਤੀ ਕੇਂਦਰ ਆਯੂਸਮਾਨ ਭਾਰਤ ਤਹਿਤ ਬਠਿੰਡਾ ਜਿਲ੍ਹੇ ਦੇ ਰੂਰਲ ਏਰੀਏ ਵਿੱਚ 116 ਹੈਲਥ ਤੇ ਵੈਲਨੈਸ ਸੈਂਟਰ ਬਣਾਏ ਗਏ ਹਨ। ਅਰਬਨ ਬਠਿੰਡਾ ਵਿੱਚ:— ਲਾਲ ਸਿੰਘ ਬਸਤੀ, ਪਰਸ ਰਾਮ ਨਗਰ, ਜਨਤਾ ਨਗਰ, ਬੇਅੰਤ ਨਗਰ, ਸਿਵਲ ਡਿਸਪੈਂਸਰੀ ਫੂਲ (ਬਲਾਕ ਭਗਤਾ) ਵਿਖੇ 5 ਹੈਲਥ ਤੇ ਵੈਲਨੈਸ ਸੈਂਟਰ ਬਣਾਏ ਗਏ ਹਨ, ਜੋ ਕਿ ਆਮ ਜਨਤਾ ਨੂੰ ਸਭ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਦੇ ਹਨ।
7 108 (ਫਰੀ ਐਮਬੂਲੈਂਸ ਸੇਵਾ)-
 • 108ਨੰ: ਡਾਇਲ ਕਰਨ ਉਪਰੰਤ ਮੁਫ਼ਤ ਵਿੱਚ ਕਿਸੇ ਵੀ ਅਣਸੁਖਾਵੀ ਘਟਨਾ/ ਰੋਡ ਐਕਸੀਡੈਂਟ, ਗਰਭ ਦੌਰਾਨ ਕਿਸੇ ਵੀ ਕਿਸਮ ਦੀ ਔਕੜ, ਜਣੇਪੇ ਸਮੇਂ ਹਸਪਤਾਲ ਵਿੱਚ ਲਿਆਉਣ ਦੀ ਸੁਵਿਧਾ ਮੁਫ਼ਤ ਵਿੱਚ ਮੁਹਈਆ ਕਰਵਾਈ ਜਾ ਰਹੀ ਹੈ ।